Samantha Ruth Prabhu: ਸਾਊਥ ਸਟਾਰ ਸਮੰਥਾ ਰੂਥ ਪ੍ਰਭੂ (Samantha Ruth Prabhu) ਅਤੇ ਨਾਗਾ ਚੇਤੰਨਿਆ (Naga Chaitanya) ਦੀ ਜੋੜੀ ਨੂੰ ਫੈਨਜ਼ ਕਾਫੀ ਪਸੰਦ ਕਰਦੇ ਸਨ ਹਾਲਾਂਕਿ ਇਹਨਾਂ ਦੇ ਤਲਾਕ ਦੇ ਐਲਾਨ ਨੇ ਇੰਡੀਅਨ ਫਿਲਮ ਇੰਡਸਟਰੀ ਨੂੰ ਹਿਲਾ ਕੇ ਰੱਖ ਦਿੱਤਾ। ਇਨ੍ਹਾਂ ਦੇ ਵੱਖ ਹੋਣ ਦਾ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਪਰ ਇੱਕ ਲੰਬੇ ਸਮੇਂ ਬਾਅਦ ਨਾਗਾ ਵੱਲੋਂ ਇਸ ਮਾਮਲੇ ‘ਤੇ ਕੁਝ ਬਿਆਨ ਸਾਹਮਣੇ ਆਏ ਹਨ।


ਦਰਅਸਲ ਇਹਨੀਂ ਦਿਨੀ ਆਪਣੀ ਆਗਾਮੀ ਫਿਲਮ ‘ਬੰਗਾਰਾਜੂ’ (Bangarraju) ਦੇ ਪ੍ਰੋਮੋਸ਼ਨ ‘ਚ ਵਿਅਸਥ ਚੱਲ ਰਹੇ ਨਾਗਾ ਚੇਤੰਨਿਆ ਨੇ ਹਾਲ ਹੀ ‘ਚ ਇੱਕ ਇੰਟਰਵਿਊ ਦਿੱਤਾ ਹੈ। ਇਸ ਇੰਟਰਵਿਊ ਦੌਰਾਨ ਨਾਗਾ ਨੇ ਪ੍ਰੋਫੈਸ਼ਨਲ ਤੋਂ ਲੈ ਕੇ ਪਰਸਨਲ ਤੱਕ ਕਈ ਮੁੱਦਿਆਂ ‘ਤੇ ਗੱਲਾਂ ਕੀਤੀਆਂ। ਉੱਥੇ ਹੀ ਸਾਮੰਥਾ ਰੂਥ ਤੋਂ ਆਪਣੇ ਤਲਾਕ ‘ਤੇ (Samantha Naga Divorce) ਉਨ੍ਹਾਂ ਨੇ ਕਿਹਾ ਕਿ ਵੱਖ ਹੋਣਾ ਦੋਹਾਂ ਲਈ ਸਹੀ ਤੇ ਆਪਣੀ-ਆਪਣੀ ਖੁਸ਼ੀ ਹੈ। ਜੇਕਰ ਉਹ ਖੁਸ਼ ਹੈ ਤਾਂ ਮੈਂ ਵੀ ਖੁਸ਼ ਹਾਂ ਤੇ ਅਜਿਹੀ ਸਿਚੁਏਸ਼ਨ ‘ਚ ਤਲਾਕ ਸਹੀ ਹੈ। ਨਾਗਾ ਦਾ ਇਹ ਇੰਟਰਵਿਊ ਇਸ ਸਮੇਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ।






ਗੌਰਤਲਬ ਹੈ ਕਿ ਨਾਗਾ ਚੇਤੰਨਿਆ ਤੇ ਸਾਮੰਥਾ ਨੇ 2 ਅਕਤੂਬਰ ਨੂੰ ਇੱਕ ਬਿਆਨ ਜਾਰੀ ਕਰ ਆਪਣੇ ਲਗਪਗ ਚਾਰ ਸਾਲ ਲੰਬੇ ਵਿਆਹ ਨੂੰ ਖਤਮ ਕਰਨ ਦਾ ਐਲਾਨ ਕੀਤਾ ਸੀ। ਦੋਨਾਂ ਨੇ ਆਪਣੇ ਸੋਸ਼ਲ ਮੀਡੀਆ ਪੋਸਟ  ਪਾ ਕੇ ਆਪਣੇ ਫੈਨਜ਼ ਨੂੰ ਜਾਣਕਾਰੀ ਦਿੱਤੀ ਸੀ ਕਿ ਉਹ ਹੁਣ ਪਤੀ-ਪਤਨੀ ਦੇ ਰੂਪ ‘ਚ ਇੱਕ-ਦੂਜੇ ਤੋਂ ਵੱਖ ਹੋ ਰਹੇ ਹਨ ਤੇ ਆਪਣੇ-ਆਪਣੇ ਰਸਤੇ ਚੁਣਨਗੇ। ਦੱਸ ਦਈਏ ਕਿ ਦੋਵੇਂ 2017 ‘ਚ ਵਿਆਹ ਦੇ ਬੰਧਨ ‘ਚ ਬੱਝੇ ਸਨ ਤੇ ਕਰੀਬ ਚਾਰ ਸਾਲ ਬਾਅਦ ਦੋਵਾਂ ਨੇ ਵੱਖ ਹੋਣ ਦਾ ਫੈਸਲਾ ਕਰ ਲਿਆ।



ਇਹ ਵੀ ਪੜ੍ਹੋ: ਪ੍ਰਧਾਨ ਮੰਤਰੀ ਕਿਸਾਨ ਯੋਜਨਾ 'ਚ ਵੱਡਾ ਬਦਲਾਅ, 12.44 ਕਰੋੜ ਕਿਸਾਨਾਂ 'ਤੇ ਪਵੇਗਾ ਸਿੱਧਾ ਅਸਰ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904