ਮੁੰਬਈ: ਅਦਾਕਾਰ ਨਵਾਜ਼ੂਦੀਨ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਦਾਜ ਦੇ ਕੇਸ ਵਿੱਚ ਝੂਠਾ ਫਸਾਇਆ ਜਾ ਰਿਹਾ ਹੈ। ਕੁਝ ਦਿਨ ਪਹਿਲਾਂ ਨਵਾਜ਼ ਦੀ ਭਾਬੀ ਨੇ ਉਨ੍ਹਾਂ 'ਤੇ ਦਾਜ ਮੰਗਣ ਦੇ ਇਲਜ਼ਾਮ ਲਾਏ ਸਨ ਜਿਨ੍ਹਾਂ ਨੂੰ ਨਵਾਜ਼ ਨੇ ਝੁਠਲਾ ਦਿੱਤਾ ਹੈ। ਨਵਾਜ਼ ਦਾ ਕਹਿਣਾ ਹੈ ਕਿ ਉਹ ਅਦਾਕਾਰ ਹਨ, ਇਸ ਲਈ ਉਨ੍ਹਾਂ ਨੂੰ ਟਾਰਗੇਟ ਬਣਾਇਆ ਜਾ ਰਿਹਾ ਹੈ।
ਨਵਾਜ਼ ਨੇ ਕਿਹਾ, "ਮੇਰੇ ਕੋਲ ਸਾਰੀ ਸੀ.ਸੀ.ਟੀ.ਵੀ. ਫੁਟੇਜ ਹੈ ਜਿਸ ਵਿੱਚ ਭਾਬੀ ਤੇ ਉਨ੍ਹਾਂ ਦੇ ਅੰਕਲ ਮੇਰੇ ਘਰ ਆਏ ਸੀ ਚੋਰੀ ਕਰਨ ਲਈ। ਫਿਰ ਅਸੀਂ ਉਨ੍ਹਾਂ ਨੂੰ ਕੁੱਟਿਆ ਤੇ ਇਹ ਕੈਮਰੇ ਵਿੱਚ ਕੈਦ ਵੀ ਹੋ ਗਿਆ। ਮੇਰੀ ਭਾਬੀ ਤੇ ਭਰਾ ਬੁਰੇ ਨਹੀਂ ਪਰ ਸ਼ਾਇਦ ਇਹ ਸਾਰੀ ਚਾਲ ਉਨ੍ਹਾਂ ਦੇ ਅੰਕਲ ਦੀ ਸੀ।"
ਨਵਾਜ਼ ਨੇ ਇਹ ਵੀ ਦੱਸਿਆ ਹੈ ਕਿ ਉਨ੍ਹਾਂ ਦੇ ਘਰ ਤੋਂ 15,000 ਤੋਂ 20,000 ਰੁਪਏ ਚੋਰੀ ਹੋਏ ਹਨ। ਨਵਾਜ਼ ਨੇ ਆਪਣੀ ਭਾਬੀ ਖਿਲਾਫ ਹੁਣ ਕੇਸ ਦਰਜ ਕਰਾਇਆ ਹੈ।