ਅਦਾਕਾਰ ਨਵਾਜ਼ੂਦੀਨ ਸਿੱਦਿਕੀ ਬੁੱਧਵਾਰ ਨੂੰ ਆਪਣਾ ਪੱਖ ਰੱਖਣ ਲਈ ਯੂਪੀ ਦੇ ਮੁਜ਼ੱਫਰਨਗਰ ਦੇ ਥਾਣੇ ਪਹੁੰਚੇ। ਨਵਾਜ਼ ਨੇ ਪੁਲਿਸ ਨੂੰ ਉਹ ਕਾਗਜ਼ ਦਿੱਤੇ ਜੋ ਸਾਬਤ ਕਰਦੇ ਹਨ ਕਿ ਉਹ ਨਿਰਦੋਸ਼ ਹਨ। ਨਵਾਜ਼ ਤੇ ਉਹਨਾਂ ਦੀ ਭਾਬੀ ਨੇ ਦਾਜ ਮੰਗਣ ਦਾ ਇਲਜ਼ਾਮ ਲਗਾਇਆ ਸੀ।

ਅਦਾਕਾਰ ਨਵਾਜ਼ੂਦੀਨ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਦਾਜ ਦੇ ਕੇਸ ਵਿੱਚ ਝੂਠਾ ਫਸਾਇਆ ਜਾ ਰਿਹਾ ਹੈ। ਅਤੇ ਇਹ ਸਾਰਾ ਕੁਝ ਇਸਲਈ ਕੀਤਾ ਜਾ ਰਿਹਾ ਹੈ ਕਿਉਂਕਿ ਉਹ ਇੱਕ ਕਲਾਕਾਰ ਹਨ।

ਪੁਲਿਸ ਨੇ ਪਹਿਲਾਂ ਦੋਹਾਂ ਨੂੰ ਮਾਮਲਾ ਸੁਲਝਾਉਣ ਲਈ ਮਹਿਲਾ ਥਾਣੇ ਭੇਜਿਆ ਸੀ। ਪਰ ਹੁਣ ਨਵਾਜ਼ ਵੀ ਠੋਸ ਸੁਬੂਤ ਪੇਸ਼ ਕਰ ਰਹੇ ਹਨ ਆਪਣੀ ਭਾਬੀ ਦੇ ਖਿਲਾਫ।