Nawazuddin Siddiqui On Why Actresses Take Long In vanity Van: ਨਵਾਜ਼ੂਦੀਨ ਸਿੱਦੀਕੀ (Nawazuddin Siddiqui) ਫਿਲਮਾਂ ਵਿੱਚ ਹਰ ਤਰ੍ਹਾਂ ਦੇ ਕਿਰਦਾਰ ਨਿਭਾਉਣ ਲਈ ਜਾਣੇ ਜਾਂਦੇ ਹਨ। ਉਹ ਆਪਣੀ ਨਵੀਂ ਫਿਲਮ 'ਹੱਡੀ' (Haddi) ਨਾਲ ਵੀ ਦਰਸ਼ਕਾਂ ਨੂੰ ਹੈਰਾਨ ਕਰਨ ਜਾ ਰਹੇ ਹਨ। ਇਸ ਵਿੱਚ ਉਹ ਦੋ ਕਿਰਦਾਰ ਨਿਭਾਅ ਰਹੇ ਹਨ, ਇੱਕ ਔਰਤ ਅਤੇ ਇੱਕ ਟਰਾਂਸਜੈਂਡਰ ਦਾ। ਹੁਣ ਉਹਨਾਂ ਨੂੰ ਸਮਝ ਆਇਆ ਕਿ ਅਭਿਨੇਤਰੀਆਂ ਨੂੰ ਇੱਕ ਸ਼ਾਟ ਲਈ ਤਿਆਰ ਹੋਣ ਵਿੱਚ ਇੰਨਾ ਸਮਾਂ ਕਿਉਂ ਲੱਗਦਾ ਹੈ। ਇਸ ਗੱਲ ਨੂੰ ਖੁਦ ਨਵਾਜ਼ੂਦੀਨ ਨੇ ਮੰਨਿਆ ਹੈ।
ਹਾਲ ਹੀ 'ਚ ਫਿਲਮ 'ਹੱਡੀ' ਵਿੱਚ ਨਵਾਜ਼ੂਦੀਨ ਦਾ ਫਰਸਟ ਲੁੱਕ ਸਾਹਮਣੇ ਆਇਆ ਸੀ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ ਸੀ। ਮੋਸ਼ਨ ਪੋਸਟਰ 'ਚ ਉਹ ਟਰਾਂਸਜੈਂਡਰ ਦੇ ਲੁੱਕ 'ਚ ਨਜ਼ਰ ਆ ਰਹੇ ਸਨ। ਇਹ ਕਿਰਦਾਰ ਨਿਭਾਉਣ ਤੋਂ ਬਾਅਦ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਅਭਿਨੇਤਰੀਆਂ ਲਈ ਤਿਆਰ ਹੋਣਾ ਕਿੰਨਾ ਔਖਾ ਹੁੰਦਾ ਹੈ। ਇਸ ਕਾਰਨ ਉਨ੍ਹਾਂ ਦੇ ਮਨ 'ਚ ਅਭਿਨੇਤਰੀਆਂ ਪ੍ਰਤੀ ਸਤਿਕਾਰ ਹੋਰ ਵੀ ਵਧ ਗਿਆ ਹੈ।
ਨਵਾਜ਼ੂਦੀਨ ਦੀ ਫਿਲਮ 'ਹੱਡੀ' ਨੂੰ ਅਕਸ਼ਤ ਅਜੇ ਸ਼ਰਮਾ ਡਾਇਰੈਕਟ ਕਰ ਰਹੇ ਹਨ। ਇਹ ਇੱਕ ਬਦਲੇ ਦੀ ਡਰਾਮਾ ਫਿਲਮ ਹੈ। ਅਕਸ਼ਤ ਨਾਲ ਉਨ੍ਹਾਂ ਦੀ ਮੁਲਾਕਾਤ 'ਸੈਕਰਡ ਗੇਮਜ਼' ਦੇ ਸੈੱਟ 'ਤੇ ਹੋਈ, ਜਿੱਥੇ ਉਹ ਸਹਾਇਕ ਨਿਰਦੇਸ਼ਕ ਸੀ।
ਔਰਤ ਦੇ ਰੂਪ ਵਿੱਚ ਵੇਖ ਕੇ ਧੀ ਹੋ ਗਈ ਸੀ ਗੁੱਸਾ
ਨਵਾਜ਼ੂਦੀਨ ਨੇ ਇੱਕ ਇੰਟਰਵਿਊ 'ਚ ਖੁਲਾਸਾ ਕੀਤਾ ਕਿ ਉਨ੍ਹਾਂ ਨੂੰ ਸ਼ਾਟ ਦੇਣ ਲਈ ਤਿਆਰ ਹੋਣ 'ਚ ਤਿੰਨ ਘੰਟੇ ਲੱਗ ਗਏ। ਆਪਣੇ 'ਹੱਡੀ' ਲੁੱਕ ਬਾਰੇ ਗੱਲ ਕਰਦਿਆਂ ਨਵਾਜ਼ੂਦੀਨ ਨੇ ਕਿਹਾ, ''ਮੇਰੀ ਬੇਟੀ ਮੇਰੇ ਤੋਂ ਬਹੁਤ ਨਾਰਾਜ਼ ਹੋ ਗਈ ਸੀ ਜਦੋਂ ਉਹਨੇ ਨੇ ਮੈਨੂੰ ਔਰਤ ਦਾ ਪਹਿਰਾਵਾ ਪਾਇਆ ਹੋਇਆ ਦੇਖਿਆ। ਹੁਣ ਉਹ ਜਾਣਦੀ ਹੈ ਕਿ ਇਹ ਇੱਕ ਰੋਲ ਲਈ ਹੈ ਅਤੇ ਹੁਣ ਉਸ ਨੂੰ ਕੋਈ ਸਮੱਸਿਆ ਨਹੀਂ ਹੈ।’’
ਨਵਾਜ਼ੂਦੀਨ ਸਿੱਦੀਕੀ (Nawazuddin Siddiqui) ਨੇ ਅੱਗੇ ਕਿਹਾ, ''ਮੈਂ ਇਹ ਜ਼ਰੂਰ ਕਹਾਂਗਾ ਕਿ ਇਸ ਤਜ਼ਰਬੇ ਤੋਂ ਬਾਅਦ ਉਨ੍ਹਾਂ ਅਭਿਨੇਤਰੀਆਂ ਲਈ ਮੇਰਾ ਸਨਮਾਨ ਹੋਰ ਵੀ ਵਧ ਗਿਆ ਹੈ, ਜੋ ਹਰ ਰੋਜ਼ ਇਹ ਸਭ ਕਰਦੀਆਂ ਹਨ। ਵਾਲ, ਮੇਕਅੱਪ, ਕੱਪੜੇ, ਨਹੁੰ... ਸਾਰੀ ਦੁਨੀਆ ਨੂੰ ਲੈਕੇ ਚਲਣਾ ਪੈਂਦਾ ਹੈ। ਹੁਣ ਮੈਂ ਸਮਝ ਗਿਆ ਹਾਂ ਕਿ ਇੱਕ ਅਭਿਨੇਤਰੀ ਨੂੰ ਆਪਣੇ ਪੁਰਸ਼ ਸਾਥੀ ਨਾਲੋਂ ਵੈਨਿਟੀ ਵੈਨ ਤੋਂ ਬਾਹਰ ਆਉਣ ਵਿੱਚ ਜ਼ਿਆਦਾ ਸਮਾਂ ਕਿਉਂ ਲੱਗਦਾ ਹੈ। ਇਹ ਬਿਲਕੁਲ ਜਾਇਜ਼ ਹੈ। ਹੁਣ ਮੈਂ ਹੋਰ ਸਬਰ ਰਖਾਂਗਾ।"