ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਬਾਈਕਾਟ ਬਾਲੀਵੁੱਡ ਕਾਫੀ ਟ੍ਰੈਂਡ ਕਰ ਰਿਹਾ ਹੈ। ਇਸੇ ਲੜੀ 'ਚ ਕੁਝ ਲੋਕਾਂ ਨੇ ਸ਼ਾਹਰੁਖ ਖ਼ਾਨ ਨੂੰ ਵੀ ਨਿਸ਼ਾਨਾ ਬਣਾਇਆ, ਜਿਸ 'ਤੇ ਅਦਾਕਾਰ ਪ੍ਰਕਾਸ਼ ਰਾਜ ਨੇ ਸ਼ਾਹਰੁਖ ਖਾਨ ਅਤੇ ਉਨ੍ਹਾਂ ਦੇ ਪਰਿਵਾਰ ਦੇ ਸਮਰਥਨ 'ਚ ਆਵਾਜ਼ ਬੁਲੰਦ ਕੀਤੀ। ਇਸ 'ਤੇ ਪ੍ਰਕਾਸ਼ ਰਾਜ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਉਨ੍ਹਾਂ ਨੂੰ 'ਸਵਰਾ ਭਾਸਕਰ ਦਾ ਮੇਲ ਵਰਜਨ' ਤਕ ਕਹਿ ਦਿੱਤਾ ਗਿਆ। ਹੁਣ ਸਿੰਘਮ ਫੇਮ ਅਦਾਕਾਰ ਪ੍ਰਕਾਸ਼ ਰਾਜ ਨੇ ਇਸ ਟਿੱਪਣੀ ਨੂੰ ਲੈ ਕੇ ਟ੍ਰੋਲਸ ਨੂੰ ਕਰਾਰਾ ਜਵਾਬ ਦਿੱਤਾ ਹੈ। ਆਓ ਤੁਹਾਨੂੰ ਇਸ ਵਿਵਾਦ ਬਾਰੇ ਵਿਸਥਾਰ 'ਚ ਦੱਸਦੇ ਹਾਂ।
ਸ਼ਾਹਰੁਖ ਖਾਨ 'ਤੇ ਸਾਧਿਆ ਗਿਆ ਨਿਸ਼ਾਨਾ
ਸੋਸ਼ਲ ਮੀਡੀਆ 'ਤੇ ਆਮਿਰ ਖ਼ਾਨ ਦੀ ਫ਼ਿਲਮ 'ਲਾਲ ਸਿੰਘ ਚੱਢਾ' ਦਾ ਬਾਈਕਾਟ ਕਰਨ ਦੀ ਅਪੀਲ ਕੀਤੀ ਗਈ ਸੀ ਅਤੇ ਹੁਣ ਫਿਲਮ ਦੇ ਪ੍ਰਦਰਸ਼ਨ ਨੂੰ ਇਸ ਨਾਲ ਜੋੜਿਆ ਜਾ ਰਿਹਾ ਹੈ। ਆਮਿਰ ਖ਼ਾਨ ਤੋਂ ਬਾਅਦ ਹੁਣ ਟ੍ਰੋਲਰਸ ਸ਼ਾਹਰੁਖ ਖ਼ਾਨ ਨੂੰ ਵੀ ਨਿਸ਼ਾਨਾ ਬਣਾ ਰਹੇ ਹਨ। ਹਾਲ ਹੀ 'ਚ ਕੁਝ ਸੋਸ਼ਲ ਮੀਡੀਆ ਯੂਜ਼ਰਸ ਨੇ ਸ਼ਾਹਰੁਖ ਖ਼ਾਨ ਦਾ ਇਕ ਪੁਰਾਣਾ ਵੀਡੀਓ ਵਾਇਰਲ ਕੀਤਾ ਹੈ। ਵੀਡੀਓ 'ਚ ਸ਼ਾਹਰੁਖ ਦੇਸ਼ ਦੇ ਹਾਲਾਤ 'ਤੇ ਚਰਚਾ ਕਰ ਰਹੇ ਹਨ। ਉਦੋਂ ਤੋਂ ਉਨ੍ਹਾਂ ਦੀ ਫ਼ਿਲਮ 'ਪਠਾਨ' ਦਾ ਬਾਈਕਾਟ ਟਵਿੱਟਰ 'ਤੇ ਟ੍ਰੈਂਡ ਕਰਨ ਲੱਗਾ।
ਪ੍ਰਕਾਸ਼ ਰਾਜ ਨੇ ਸ਼ਾਹਰੁਖ ਦਾ ਕੀਤਾ ਸਮਰਥਨ
ਅਦਾਕਾਰ ਪ੍ਰਕਾਸ਼ ਰਾਜ ਸ਼ਾਹਰੁਖ ਖਾਨ ਦੇ ਬਚਾਅ 'ਚ ਆਏ ਅਤੇ ਉਨ੍ਹਾਂ ਦੇ ਟਵਿੱਟਰ ਹੈਂਡਲ ਤੋਂ ਉਨ੍ਹਾਂ ਦਾ ਸਮਰਥਨ ਕਰਦੇ ਹੋਏ ਇਕ ਟਵੀਟ ਨੂੰ ਰੀਟਵੀਟ ਕੀਤਾ। ਇਸ ਟਵੀਟ ਦੇ ਨਾਲ ਇੱਕ ਵੀਡੀਓ ਵੀ ਪੋਸਟ ਕੀਤਾ ਗਿਆ ਸੀ, ਜਿਸ 'ਚ ਸ਼ਾਹਰੁਖ ਇੱਕ ਅਪਾਹਜ ਲੜਕੀ ਨਾਲ ਡਾਂਸ ਕਰਦੇ ਨਜ਼ਰ ਆ ਰਹੇ ਹਨ। ਇਸ ਨੂੰ ਕੈਪਸ਼ਨ ਦਿੰਦੇ ਹੋਏ ਲਿਖਿਆ ਹੈ, "ਕੋਈ ਕਿਵੇਂ ਸ਼ਾਹਰੁਖ ਅਤੇ ਉਨ੍ਹਾਂ ਦੇ ਪਰਿਵਾਰ ਦਾ ਇਸ ਤਰ੍ਹਾਂ ਸ਼ੋਸ਼ਣ ਕਰ ਸਕਦਾ ਹੈ? ਉਸ ਅਦਾਕਾਰ ਨੂੰ ਜਿਸ ਨੇ ਕਈ ਦਹਾਕਿਆਂ ਤੱਕ ਲੋਕਾਂ, ਦੇਸ਼ ਨੂੰ ਇੰਨਾ ਪਿਆਰ ਅਤੇ ਖੁਸ਼ੀਆਂ ਦਿੱਤੀਆਂ ਹਨ।" ਇਸ ਨੂੰ ਸ਼ੇਅਰ ਕਰਦੇ ਹੋਏ ਪ੍ਰਕਾਸ਼ ਰਾਜ ਨੇ ਕੈਪਸ਼ਨ 'ਚ ਲਿਖਿਆ - 'ਜਸਟ ਆਸਕਿੰਗ, ਬੱਸ ਉਂਜ ਹੀ ਪੁੱਛ ਰਿਹਾ ਹਾਂ।"
ਟ੍ਰੋਲਰਸ ਨੂੰ ਪ੍ਰਕਾਸ਼ ਰਾਜ ਦਾ ਜਵਾਬ
ਸ਼ਾਹਰੁਖ ਖ਼ਾਨ ਦਾ ਸਮਰਥਨ ਕਰਨ ਨੂੰ ਲੈ ਕੇ ਕੁੱਝ ਸੋਸ਼ਲ ਮੀਡੀਆ ਯੂਜਰਸ ਨੇ ਪ੍ਰਕਾਸ਼ ਰਾਜ ਨੂੰ ਟ੍ਰੋਲ ਕੀਤਾ ਅਤੇ ਉਨ੍ਹਾਂ ਨੂੰ 'ਸਵਰਾ ਭਾਸਕਰ ਦਾ ਮੇਲ ਵਰਜਨ' ਕਹਿ ਦਿੱਤਾ। ਇਸ ਦਾ ਜਵਾਬ ਦਿੰਦੇ ਹੋਏ ਪ੍ਰਕਾਸ਼ ਰਾਜ ਨੇ ਟਵੀਟ ਕੀਤਾ ਅਤੇ ਲਿਖਿਆ, "ਸਵਰਾ ਭਾਸਕਰ ਦਾ ਮੇਲ ਵਰਜਨ ਕਹੇ ਜਾਣ 'ਤੇ ਮੈਂ ਮਾਣ ਮਹਿਸੂਸ ਕਰ ਰਿਹਾ ਹਾਂ, ਪਰ ਤੁਸੀਂ ਕਿਸ ਦੇ ਵਰਜਨ ਹੋ?" ਪ੍ਰਕਾਸ਼ ਰਾਜ ਦੇ ਇਸ ਟਵੀਟ 'ਤੇ ਸਵਰਾ ਭਾਸਕਰ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਹੱਥ ਜੋੜ ਕੇ ਇਮੋਜੀ ਸ਼ੇਅਰ ਕਰਦੇ ਹੋਏ ਲਿਖਿਆ - "ਸਰ, ਸਰ, ਸਰ, ਤੁਸੀਂ ਸਭ ਤੋਂ ਬੈਸਟ ਵਰਜਨ ਹੋ।"