ਹਰ ਫ਼ਿਲਮ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਉਣ ਵਾਲੇ ਹਰਫ਼ਨਮੌਲਾ ਅਦਾਕਾਰ ਨਵਾਜ਼ੂਦੀਨ ਸਿੱਦਕੀ ਨੇ ਆਪਣੀ ਜੀਵਨੀ 'ਐਨ ਔਰਡੀਨਰੀ ਲਾਈਫ਼' ਨੂੰ ਵਾਪਸ ਲੈ ਲਿਆ ਹੈ। ਸੋਮਵਾਰ ਨੂੰ ਉਸ ਨੇ ਟਵੀਟ ਕਰ ਕੇ ਇਸ ਦੀ ਜਾਣਕਾਰੀ ਦਿੱਤੀ।
ਨਵਾਜ਼ੂਦੀਨ ਨੇ ਟਵੀਟ ਵਿੱਚ ਲਿਖਿਆ ਹੈ, "ਮੈਂ ਹਰ ਉਸ ਵਿਅਕਤੀ ਤੋਂ ਮੁਆਫ਼ੀ ਮੰਗਣੀ ਚਾਹੁੰਦਾ ਹਾਂ, ਜਿਸ ਦੀਆਂ ਭਾਵਨਾਵਾਂ ਨੂੰ ਮੇਰੀ ਕਿਤਾਬ ਐਨ ਔਰਡੀਨਰੀ ਲਾਈਫ਼ ਕਾਰਨ ਸੱਟ ਵੱਜੀ ਹੈ।"
ਕਿਤਾਬ ਵਿੱਚ ਅਦਾਕਾਰ ਨੇ ਆਪਣੀ ਪਹਿਲੀ ਮਸ਼ੂਕ ਨਾਲੋਂ ਤੋੜ-ਵਿਛੋੜੇ, ਵੇਟਰੈੱਸ ਨਾਲ ਇੱਕ ਰਾਤ ਬਿਤਾਉਣ ਤੋਂ ਲੈ ਕੇ ਅਦਾਕਾਰਾ ਨਿਹਾਰਿਕਾ ਸਿੰਘ ਨਾਲ ਸਰੀਰਕ ਸਬੰਧਾਂ ਤਕ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ ਹੈ। ਇਸ ਕਾਰਨ ਇਕ ਕਿਤਾਬ ਵਿਵਾਦਾਂ ਵਿੱਚ ਆ ਗਈ।
ਇੱਕ ਪਾਸੇ ਜਿੱਥੇ ਨਵਾਜ਼ੂਦੀਨ ਦੀ ਪਹਿਲੀ ਮਸ਼ੂਕ ਸੁਨੀਤਾ ਰਾਜਵਾਰ ਨੇ ਉਸ ਨੂੰ ਇਸ ਕਿਤਾਬ ਤੋਂ ਬਾਅਦ ਜੰਮ ਕੇ ਭੰਡਿਆ ਹੈ ਤੇ ਦੂਜੇ ਪਾਸੇ ਨਿਹਾਰਿਕਾ ਨੇ ਵੀ ਉਨ੍ਹਾਂ ਦੋਵਾਂ ਦੇ ਰਿਸ਼ਤੇ ਬਾਰੇ ਲਿਖੇ ਜਾਣ ਦਾ ਵਿਰੋਧ ਕੀਤਾ ਹੈ।