ਮੁੰਬਈ: ਭਾਰਤੀ ਪੁਰਸ਼ ਹਾਕੀ ਟੀਮ ਨੇ ਜਰਮਨੀ ਨੂੰ 5-4 ਨਾਲ ਹਰਾ ਕੇ 41 ਸਾਲ ਬਾਅਦ ਬ੍ਰੌਂਜ ਮੈਡਲ ਹਾਸਲ ਕੀਤਾ। ਇਸ ਜਿੱਤ ਤੋਂ ਮਗਰੋਂ ਦੇਸ਼ ਭਰ 'ਚ ਵਧਾਈਆਂ ਦਾ ਸਿਲਸਿਲਾ ਛਿੜ ਗਿਆ। ਬਾਲੀਵੁੱਡ ਅਦਾਕਾਰਾਂ ਨੇ ਵੀ ਭਾਰਤੀ ਹਾਕੀ ਟੀਮ ਨੂੰ ਵਧਾਈਆਂ ਦਿੱਤੀਆਂ। ਇਸ ਲੜੀ 'ਚ ਬਾਲੀਵੁੱਡ ਅਦਾਕਾਰ ਨੇ ਫਰਹਾਨ ਅਖਤਰ ਅਜਿਹੀ ਗਲਤੀ ਕੀਤੀ ਕਿ ਉਹ ਟ੍ਰੋਲ ਹੋ ਗਏ।
ਦਰਅਸਲ ਫਰਹਾਨ ਅਖ਼ਤਰ ਨੇ ਹਾਕੀ ਤੇ ਬ੍ਰੌਂਜ ਮੈਡਲ ਦੀ ਵਧਾਈ ਭਾਰਤੀ ਪੁਰਸ਼ ਟੀਮ ਦੀ ਥਾਂ 'ਤੇ ਭਾਰਤੀ ਮਹਿਲਾ ਟੀਮ ਨੂੰ ਟਵੀਟ ਕਰਕੇ ਵਧਾਈਆਂ ਦੇ ਦਿੱਤੀਆਂ। ਹਾਲਾਂਕਿ ਜਦੋਂ ਫਰਹਾਨ ਅਖਤਰ ਨੂੰ ਇਸ ਗੱਲ ਬਾਰੇ ਪਤਾ ਲੱਗਿਆ ਕਿ ਉਹ ਗਲਤੀ ਕਰ ਬੈਠੇ ਹਨ ਤਾਂ ਉਨ੍ਹਾਂ ਆਪਣਾ ਟਵੀਟ ਡਿਲੀਟ ਕਰ ਦਿੱਤਾ।
ਫਰਹਾਨ ਅਖਤਰ ਨੇ ਟਵੀਟ ਕਰਦਿਆਂ ਲਿਖਿਆ, 'ਗੋ ਗਰਲਜ਼। ਸੰਘਰਸ਼ ਦੀ ਭਾਵਨਾ ਤੇ ਚੰਗੀ ਖੇਡ ਲਈ ਭਾਰਤ ਦੀ ਟੀਮ 'ਤੇ ਮਾਣ ਹੈ ਜਿੰਨ੍ਹਾਂ ਨੇ ਸਾਡਾ ਚੌਥਾ ਤਗਮਾ ਲਿਆਂਦਾ।'
ਹਾਲਾਂਕਿ ਬਾਅਦ 'ਚ ਉਨ੍ਹਾਂ ਇਹ ਟਵੀਟ ਡਿਲੀਟ ਕਰਕੇ ਦੁਬਾਰਾ ਕੀਤਾ। ਪਰ ਉਨ੍ਹਾਂ ਦੇ ਟਵੀਟ ਦਾ ਸਕ੍ਰੀਨ ਸ਼ੌਟ ਲੈਕੇ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਕੀਤਾ ਗਿਆ।
ਪੁਰਾਣਾ ਟਵੀਟ ਡਿਲੀਟ ਕਰਕੇ ਮੁੜ ਤੋਂ ਟਵੀਟ ਕਰਦਿਆਂ ਲਿਖਿਆ, 'ਭਾਰਤੀ ਟੀਮ 'ਤੇ ਮਾਣ ਹੈ ਜਿਸ ਨੇ ਹਮਲਾਵਰ ਰੁਖ ਨਾਲ ਖੇਡਦਿਆਂ ਚੌਥਾ ਮੈਡਲ ਲਿਆਂਦਾ।'
ਲੋਕਾਂ ਨੇ ਫਰਹਾਨ ਅਖਤਰ ਦੇ ਟਵੀਟ ਨੂੰ ਸ਼ੇਅਰ ਕਰਕੇ ਖੂਬ ਟ੍ਰੋਲ ਕੀਤਾ।