ਚੰਡੀਗੜ੍ਹ: ਬੀਤੀ ਰਾਤ ਜਿਵੇਂ ਹੀ ਪ੍ਰਧਾਨ ਮੰਤਰੀ ਮੋਦੀ ਨੇ ਐਲਾਨਿਆ ਕਿ ਹੁਣ 500 ਤੇ 1000 ਰੁਪਏ ਦੇ ਨੋਟ ਬੈਨ ਹੋ ਜਾਣਗੇ ਤਾਂ ਸਭ ਉਲਝ ਕੇ ਰਹਿ ਗਏ। ਸਾਰੇ ਨੋਟਾਂ ਦੀ ਹੇਰਫੇਰ 'ਚ ਪੈ ਗਏ। ਜਿਸ ਸਮੇਂ ਸ਼ਾਇਦ ਸਾਰੇ ਪ੍ਰੇਸ਼ਾਨ ਹੋ ਰਹੇ ਸਨ, ਓਨੇ ਸਮੇਂ ਵਿੱਚ ਪੰਜਾਬੀ ਗਾਇਕ ਨਿਸ਼ਾਨ ਭੁੱਲਰ ਨੇ ਇਸ 'ਤੇ ਇੱਕ ਗਾਣਾ ਬਣਾ ਛੱਡਿਆ।

ਨਿਸ਼ਾਨ ਨੇ ਬੈਠੇ-ਬੈਠੇ ਆਪਣੇ ਦੋਸਤ ਸੁਲੱਖਣ ਚੀਮਾ ਨਾਲ ਗੀਤ ਲਿਖ ਦਿੱਤਾ ਤੇ ਤਿੰਨ ਘੰਟਿਆਂ ਵਿੱਚ ਉਸ ਨੂੰ ਯੂ-ਟਿਊਬ 'ਤੇ ਅਪਲੋਡ ਵੀ ਕਰ ਦਿੱਤਾ। ਗੀਤ ਦਾ ਨਾਮ ਹੈ 'ਮੋਦੀ ਗੇਮ ਲਾ ਗਿਆ'। ਨਿਸ਼ਾਨ ਨੇ ਦੱਸਿਆ, "ਮੇਰੇ ਹਿਸਾਬ ਨਾਲ ਮੋਦੀ ਜੀ ਨੇ ਬਿਲਕੁਲ ਸਹੀ ਕਦਮ ਲਿਆ ਹੈ। ਜਿਨ੍ਹਾਂ ਨੂੰ ਵੀ ਦਿੱਕਤ ਹੋ ਰਹੀ ਹੈ, ਉਨ੍ਹਾਂ ਦੇ ਮਨ ਵਿੱਚ ਖੋਟ ਹੈ। ਬਾਕੀ ਆਮ ਜਨਤਾ ਲਈ ਕੋਈ ਪ੍ਰੇਸ਼ਾਨੀ ਦੀ ਗੱਲ ਨਹੀਂ, ਸਿਰਫ 2-3 ਦਿਨ ਦੀ ਦਿੱਕਤ ਹੈ।
ਨਿਸ਼ਾਨ ਮੁਤਾਬਕ ਫਿਲਮ ਤੇ ਗਾਇਕੀ ਇੰਡਸਟਰੀ 'ਤੇ ਇਸ ਦਾ ਅਸਰ ਪਏਗਾ ਜ਼ਰੂਰ ਪਰ ਸਮੇਂ ਨਾਲ ਸਾਰਾ ਕੁਝ ਫਿਰ ਤੋਂ ਠੀਕ ਹੋ ਜਾਏਗਾ। ਨਿਸ਼ਾਨ ਤੋਂ ਇਲਾਵਾ ਹੋਰ ਬਹੁਤ ਘੱਟ ਪੰਜਾਬੀ ਗਾਇਕ ਹਨ ਜਿਹੜੇ ਫਿਲਹਾਲ ਇਸ ਮੁੱਦੇ 'ਤੇ ਕੁਝ ਬੋਲ ਰਹੇ ਹਨ।