ਨਵੀਂ ਦਿੱਲੀ: ਬਾਲੀਵੁੱਡ ਦੀ ਸੁਪਰਹਿੱਟ ਫ਼ਿਲਮ ਬਾਹੂਬਲੀ ਵਿੱਚ ਹੀਰੋ ਪ੍ਰਭਾਸ ਨੂੰ ਆਪਣੀਆਂ ਅਦਾਵਾਂ ਨਾਲ ਵੱਸ ਵਿੱਚ ਕਰਨ ਵਾਲੀ ਅਦਾਕਾਰਾ ਨੋਰਾ ਫਤੇਹੀ ਆਪਣੇ ਬਿਹਤਰੀਨ ਨ੍ਰਿਤ ਕਰਕੇ ਮੁੜ ਤੋਂ ਚਰਚਾ ਵਿੱਚ ਹੈ। ਇਹ ਗੱਲ ਤਾਂ ਸਭ ਜਾਣਦੇ ਹਨ ਕਿ ਨੋਰਾ ਇੱਕ ਬਿਹਤਰੀਨ ਬੈਲੇ ਡਾਂਸਰ ਹੈ ਪਰ ਇਸ ਦੌਰਾਨ ਉਹ ਚੰਗੀ ਪੋਲ ਡਾਂਸਰ ਬਣਨ ਲਈ ਖਾਸ ਸਿਖਲਾਈ ਲੈ ਰਹੀ ਹੈ।

ਉਸ ਨੇ ਆਪਣੇ ਇੰਸਟਾਗ੍ਰਾਮ ਖਾਤੇ 'ਤੇ ਆਪਣੇ ਨਵੇਂ ਪ੍ਰਯੋਗ ਨੂੰ ਆਪਣੇ ਫੈਨਜ਼ ਨਾਲ ਸਾਂਝਾ ਕੀਤਾ ਹੈ। ਨੋਰਾ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ ਜਿਸ ਵਿੱਚ ਉਹ ਪੋਲ ਡਾਂਸ ਪੇਸ਼ ਕਰ ਰਹੀ ਹੈ।

[embed]https://www.instagram.com/p/BfQrA-_hFAN/?utm_source=ig_embed[/embed]

ਕੈਪਸ਼ਨ ਵਿੱਚ ਉਸ ਨੇ ਲਿਖਿਆ ਹੈ, "ਅੱਜ ਦੂਜੀ ਕਲਾਸ ਹੈ ਤੇ ਆਰਿਫਾ ਨੇ ਉਸ ਨੂੰ ਕਾਫੀ ਕੁਝ ਸਿਖਾ ਦਿੱਤਾ ਹੈ। ਮੈਂ ਪੋਲ 'ਤੇ ਚੜ੍ਹਨਾ ਸਿੱਖ ਗਈ ਤੇ ਹਾਲੇ ਕਾਫੀ ਕੁਝ ਸਿੱਖਣਾ ਬਾਕੀ ਹੈ। ਹੁਣ ਹੋਰ ਇੰਤਜ਼ਾਰ ਨਹੀਂ ਹੁੰਦਾ।"

ਇਸ ਤੋਂ ਪਹਿਲਾਂ ਨੋਰਾ ਦੀ ਬੈਲੇ ਡਾਂਸ ਕਰਦੀ ਦੀ ਵੀਡੀਓ ਵਾਇਰਲ ਹੋਈ ਸੀ। ਅੱਗੇ ਵੇਖੋ ਨੋਰਾ ਦੇ ਨ੍ਰਿਤ ਦੀ ਵੀਡੀਓ।

[embed]https://www.instagram.com/p/BddBYrlBTiE/?utm_source=ig_embed[/embed]