ਨਵੀਂ ਦਿੱਲੀ: ਅਦਾਕਾਰ ਵਰੁਣ ਧਵਨ ਨਾਲ ਫਿਲਮ ਨੂੰ ਲੈ ਕੇ ਡਾਇਰੈਕਟਰ ਨੇ ਵੱਡਾ ਐਲਾਨ ਕੀਤਾ ਹੈ। ਇਹ ਅਦਾਕਾਰ ਹੁਣ ਕਰਨ ਜੌਹਰ ਦੀ ਧਰਮਾ ਪ੍ਰੋਡਕਸ਼ਨ ਦੀ ਫਿਲਮ 'ਰਣਭੂਮੀ' ਵਿੱਚ ਨਜ਼ਰ ਆਉਣਗੇ। ਇਸ ਫਿਲਮ ਨੂੰ ਸ਼ਸ਼ਾਂਕ ਖੇਤਾਨ ਡਾਇਰੈਕਟ ਕਰਨਗੇ।

ਇਸ ਤੋਂ ਪਹਿਲਾਂ ਵਰੁਣ ਤੇ ਸ਼ਸ਼ਾਂਕ ਨੇ 'ਬਦਰੀਨਾਥ ਕੀ ਦੁਲਹਨੀਆਂ' ਤੇ 'ਹਮਪਟੀ ਸ਼ਰਮਾ ਦੀ ਦੁਲਹਨੀਆਂ' ਫਿਲਮਾਂ ਵਿੱਚ ਕੰਮ ਕੀਤਾ ਹੈ। ਇਹ ਦੋਵੇਂ ਫਿਲਮਾਂ ਨੇ ਕਮਾਈ ਦੇ ਕਈ ਰਿਕਾਰਡ ਬਣਾਏ ਸਨ। ਅੱਜ ਸੋਸ਼ਲ ਮੀਡੀਆ ਰਾਹੀਂ ਇਸ ਫਿਲਮ ਦਾ ਐਲਾਨ ਕੀਤਾ ਗਿਆ।

https://twitter.com/karanjohar/status/965427458525851648

ਇਹ ਫਿਲਮ 2020 ਵਿੱਚ ਦਿਵਾਲੀ 'ਤੇ ਰਿਲੀਜ਼ ਹੋਵੇਗੀ। ਕਰਨ ਜੌਹਰ ਨੇ ਇਸ ਫਿਲਮ ਦਾ ਐਲਾਨ ਕਰਦੇ ਹੋਏ ਕਿਹਾ ਕਿ ਜਲਦ ਹੀ ਇਸ ਫਿਲਮ ਦੇ ਬਾਕੀ ਕਲਾਕਾਰਾਂ ਦੀ ਜਾਣਕਾਰੀ ਦਿੱਤੀ ਜਾਵੇਗੀ। ਡਾਇਰੈਕਟਰ ਸ਼ਸ਼ਾਂਕ ਖੇਤਾਨ ਨੇ ਦੱਸਿਆ ਕਿ ਉਹ ਇਸ ਫਿਲਮ 'ਤ 2015 ਤੋਂ ਕੰਮ ਕਰ ਰਹੇ ਹਨ। ਇਸ ਨੂੰ ਪ੍ਰੋਡਿਉਸ ਕਰਨ ਲਈ ਕਰਨ ਜੌਹਰ ਦਾ ਸ਼ੁਕਰੀਆ ਵੀ ਅਦਾ ਕੀਤਾ।

https://twitter.com/ShashankKhaitan/status/965425570048761856

ਇਹ ਇੱਕ ਜੰਗੀ ਫਿਲਮ ਹੈ। ਇਸ ਵਿੱਚ ਵਰੁਣ ਧਵਨ ਲੜਾਕ ਦੀ ਭੂਮੀਆ ਵਿੱਚ ਨਜ਼ਰ ਆਉਣਗੇ। ਵਰੁਣ ਦੀ ਇਹ ਪਹਿਲੀ ਅਜਿਹੀ ਫਿਲਮ ਹੈ। ਅੱਜ ਕੱਲ ਵਰੁਣ ਫਿਲਮ 'ਅਕਤੂਬਰ' ਦੀ ਸ਼ੂਟਿੰਗ ਵਿੱਚ ਲੱਗੇ। ਇਸ ਨੂੰ ਸੁਜਿਤ ਸਰਕਾਰ ਬਣਾ ਰਹੇ ਹਨ। ਰੋਨੀ ਲਾਹਿਰੀ ਤੇ ਸ਼ੀਲ ਕੁਮਾਰ ਵੱਲੋਂ ਡਾਇਰੈਕਟ ਕੀਤੀ ਜਾ ਰਹੀ ਇਹ ਫਿਲਮ 13 ਅਪ੍ਰੈਲ ਨੂੰ ਰਿਲੀਜ਼ ਹੋਵੇਗੀ।