ਨਵੀਂ ਦਿੱਲੀ: ਮਾਰਵਲ ਸਟੂਡੀਓਜ਼ ਦੀ 'ਬਲੈਕ ਪੈਂਥਰ' ਨੇ ਭਾਰਤ ਵਿੱਚ ਰਿਲੀਜ਼ ਦੇ ਦੋ ਦਿਨਾਂ ਬਾਅਦ ਹੀ ਬਾਲੀਵੁੱਡ ਦੀ ਫਿਲਮ 'ਅੱਯਾਰੀ' ਨੂੰ ਵੱਡਾ ਝਟਕਾ ਦਿੱਤਾ ਹੈ। 'ਬਲੈਕ ਪੈਂਥਰ' ਵਿੱਚ ਕੈਡਵਿਕ ਬੋਸਮੈਨ ਸੁਪਰਹੀਰੋ ਦੇ ਰੂਪ ਵਿੱਚ ਨਜ਼ਰ ਆ ਰਹੇ ਹਨ। ਫਿਲਮ ਸ਼ੁੱਕਰਵਾਰ ਨੂੰ ਭਾਰਤ ਵਿੱਚ ਅੰਗ੍ਰੇਜ਼ੀ ਤੇ ਹਿੰਦੀ ਵਿੱਚ ਰਿਲੀਜ਼ ਕੀਤੀ ਗਈ। ਮਨੋਜ ਵਾਜਪੇਈ, ਸਿਧਾਰਥ ਮਲਹੋਤਰਾ, ਰਕੁਲ ਪ੍ਰੀਤ ਤੇ ਨਸੀਰੁਦੀਨ ਸ਼ਾਹ ਵਰਗੇ ਸਿਤਾਰਿਆਂ ਨਾਲ ਸਜ਼ੀ ਫਿਲਮ 'ਅੱਯਾਰੀ' ਵੀ ਇਸੇ ਸ਼ੁੱਕਰਵਾਰ ਨੂੰ ਪਰਦੇ 'ਤੇ ਰਿਲੀਜ਼ ਹੋਈ ਹੈ।

ਫਿਲਮ ਰਿਲੀਜ਼ ਦੇ ਪਹਿਲੇ ਦਿਨ ਅੰਗ੍ਰੇਜ਼ੀ ਤੇ ਹਿੰਦੀ ਵਿੱਚ 5.60 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਸੀ ਪਰ ਦੂਜੇ ਦਿਨ ਕਮਾਈ ਹੋਰ ਜ਼ਿਆਦਾ ਵੱਧ ਗਈ। ਦੂਜੇ ਦਿਨ ਫਿਲਮ ਨੇ 6.65 ਕਰੋੜ ਰੁਪਏ ਦਾ ਕਾਰੋਬਾਰ ਕੀਤਾ।

ਹਾਲੀਵੁੱਡ ਫਿਲਮ ਬਲੈਕ ਪੈਂਥਰ ਨੇ ਬਾਕਸ ਆਫਿਸ 'ਤੇ ਬਾਲੀਵੁੱਡ ਫਿਲਮ ਅੱਯਾਰੀ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਅੱਯਾਰੀ ਨੇ ਪਹਿਲੇ ਦਿਨ 3.36 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਸੀ ਅਤੇ ਦੂਜੇ ਦਿਨ ਇਸ ਫਿਲਮ ਨੇ ਬਾਕਸ ਆਫਿਸ 'ਤੇ 4.04 ਕਰੋੜ ਰੁਪਏ ਕਮਾਏ।