ਮੁੰਬਈ: ਆਪਣੀ ਅਗਲੀ ਫਿਲਮ 'ਰੇਸ-3' ਦੀ ਸ਼ੂਟਿੰਗ ਵਿੱਚ ਰੁੱਝੇ ਸਲਮਾਨ ਖਾਨ ਨੇ ਬੈਂਕਾਕ ਤੋਂ ਵੀਡੀਓ ਰਾਹੀਂ ਆਪਣੇ ਉੱਥੇ ਦੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਹੈ। ਸਲਮਾਨ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਉਨ੍ਹਾਂ ਆਪਣੇ ਪ੍ਰਸ਼ੰਸਕਾਂ ਨੂੰ ਥਾਈ ਭਾਸ਼ਾ ਵਿੱਚ 'ਹੈਲੋ' ਕਿਹਾ ਹੈ।

ਅੱਜ-ਕੱਲ੍ਹ ਸਲਮਾਨ ਖਾਨ ਬੈਂਕਾਕ ਦੇ ਪਟਾਇਆ ਬੀਚ 'ਤੇ ਇੱਕ ਗਾਣੇ ਦੀ ਸ਼ੂਟਿੰਗ ਕਰ ਰਹੇ ਹਨ। ਡਾਇਰੈਕਟਰ ਰੇਮੋ ਡਿਸੂਜ਼ਾ 20 ਦਿਨਾਂ ਦੇ ਸ਼ੈਡਿਊਲ ਦੌਰਾਨ ਗਾਣੇ ਨੂੰ ਕੋਰੀਓਗ੍ਰਾਫ ਕਰਨਗੇ। ਇਸ ਵਿੱਚ ਐਕਸ਼ਨ ਸੀਨ ਵੀ ਫਿਲਮਾਏ ਜਾਣਗੇ।

https://instagram.com/p/BfP24_wlszI/?utm_source=ig_embed

'ਰੇਸ-3' ਦੇ ਐਲਾਨ ਤੋਂ ਬਾਅਦ ਹੀ ਫਿਲਮ ਚਰਚਾ ਵਿੱਚ ਹੈ। ਰੇਸ ਫ੍ਰੈਂਚਾਇਜ਼ੀ ਦਾ ਤੀਜਾ ਹਿੱਸਾ ਆਪਣੀ ਧਾਕੜ ਟੀਮ, ਸ਼ਾਨਦਾਰ ਕਹਾਣੀ ਦੇ ਨਾਲ ਦਰਸ਼ਕਾਂ ਨੂੰ ਐਂਟਰਟੇਨਮੈਂਟ ਕਰੇਗੀ। ਫਿਲਮ ਵਿੱਚ ਸਲਮਾਨ ਤੋਂ ਇਲਾਵਾ ਜੈਕਲੀਨ ਫਰਨਾਂਡੀਜ਼, ਅਨਿਲ ਕਪੂਰ, ਡੇਜ਼ੀ ਸ਼ਾਹ ਤੇ ਬਾਬੀ ਦਿਓਲ ਵੀ ਮੁੱਖ ਭੂਮਿਕਾਵਾਂ ਵਿੱਚ ਹਨ।

ਸਲਮਾਨ ਖਾਨ ਫਿਲਮਜ਼ ਤੇ ਰਮੇਸ਼ ਤੌਰਾਨੀ ਵੱਲੋਂ ਬਣਾਈ ਜਾ ਰਹੀ ਇਸ ਫਿਲਮ ਦਾ ਬੈਨਰ ਟਿਪਸ ਕੰਪਨੀ ਦਾ ਹੈ। ਇਹ 2018 ਦੀ ਈਦ 'ਤੇ ਰਿਲੀਜ਼ ਹੋ ਸਕਦੀ ਹੈ।