ਨਵੀਂ ਦਿੱਲੀ: ਆਪਣੇ ਨੈਣਾਂ ਨਾਲ ਸਾਰਿਆਂ ਨੂੰ ਦੀਵਾਨਾ ਬਣਾਉਣ ਵਾਲੀ ਪ੍ਰਿਆ ਪ੍ਰਕਾਸ਼ ਦਾ ਜਾਦੂ ਪੂਰੇ ਬਾਲੀਵੁੱਡ 'ਤੇ ਛਾ ਗਿਆ ਹੈ। ਬਾਲੀਵੁੱਡ ਦੇ ਮੰਨੇ ਪ੍ਰਮੰਨੇ ਅਦਾਕਾਰ ਰਿਸ਼ੀ ਕਪੂਰ ਨੇ ਇਸ ਇੰਟਰਨੈੱਟ ਸੈਨਸੇਸ਼ਨ ਬਾਰੇ ਭਵਿੱਖ ਬਾਣੀ ਕੀਤੀ ਹੈ। ਰਿਸ਼ੀ ਕਪੂਰ ਨੇ ਆਪਣੇ ਟਵੀਟ ਵਿੱਚ ਪ੍ਰਿਆ ਪ੍ਰਕਾਸ਼ ਦੀ ਕਾਫੀ ਤਾਰੀਫ ਹੀ ਨਹੀਂ ਕੀਤੀ, ਬਲਕਿ ਆਪਣੇ ਦਿਲ ਦੀ ਗੱਲ ਵੀ ਕਹਿ ਦਿੱਤੀ।

[embed]https://twitter.com/chintskap/status/964542689806110721[/embed]

ਰਿਸ਼ੀ ਕਪੂਰ ਨੇ ਟਵਿੱਟਰ 'ਤੇ ਲਿਖਿਆ,"ਮੈਂ ਇਸ ਕੁੜੀ ਪ੍ਰਿਆ ਵਰੀਅਰ ਦੇ ਸਟਾਰਡਮ ਬਾਰੇ ਭਵਿੱਖਬਾਣੀ ਕਰਦਾ ਹਾਂ। ਉਹ ਐਕਸਪ੍ਰੈਸ਼ਨਜ਼ ਨੂੰ ਬਹੁਤ ਅੱਛੇ ਤਰੀਕੇ ਨਾਲ ਲਿਆਉਂਦੀ ਹੈ, ਨਖ਼ਰੇਬਾਜ਼ ਹੁੰਦੇ ਹੋਏ ਵੀ ਇਨੋਸੈਂਟ ਹੈ।"



ਮਜ਼ਾਕੀਆ ਲਹਿਜ਼ੇ ਵਿੱਚ ਰਿਸ਼ੀ ਕਪੂਰ ਨੇ ਪੁੱਛਿਆ ਕਿ ਮੇਰੇ ਸਮੇਂ ਤੁਸੀਂ ਕਿਉਂ ਨਹੀਂ ਆਏ, ਕਿਓਂ..? ਵੈਲੇਨਟਾਈਨ ਡੇਅ ਮੌਕੇ ਆਪਣੇ ਮਲਿਆਲਮ ਗੀਤ ਕਰ ਕੇ ਪ੍ਰਸਿੱਧ ਹੋਈ ਪ੍ਰਿਆ ਪ੍ਰਕਾਸ਼ ਵਰੀਅਰ ਥੋੜ੍ਹੇ ਹੀ ਸਮੇਂ ਵਿੱਚ ਇੰਟਰਨੈੱਟ 'ਤੇ ਛਾ ਗਈ ਸੀ। ਆਲਮ ਇਹ ਸੀ ਕਿ ਪ੍ਰਿਆ ਗੂਗਲ ਸਰਚ ਵਿੱਚ ਸੰਨੀ ਲਿਓਨੀ ਤੇ ਦੀਪਿਕਾ ਪਾਦੂਕੋਣ ਵਰਗੀਆਂ ਅਦਾਕਾਰਾਵਾਂ ਨਾਲੋਂ ਵੀ ਅੱਗੇ ਨਿੱਕਲ ਗਈ।

[embed]