ਇਸ ਤੋਂ ਪਹਿਲਾਂ ਰਿਲੀਜ਼ ਹੋਏ ਫ਼ਿਲਮ ਦੇ ਗਾਣੇ 'ਨੈਨ ਫਿਸਲ ਗਏ' ਵਿੱਚ ਸਲਮਾਨ ਖ਼ਾਨ ਨਜ਼ਰ ਆ ਰਹੇ ਹਨ। ਦਬੰਗ ਤੋਂ ਬਾਅਦ ਇਸ ਵਿੱਚ ਸੋਨਾਕਸ਼ੀ ਅਤੇ ਸਲਮਾਨ ਦੀ ਜੋੜੀ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਦਿਲਜੀਤ ਦੋਸਾਂਝ ਦਾ ਇਸ ਫ਼ਿਲਮ ਬਾਰੇ ਕਹਿਣਾ ਹੈ ਕਿ ਉਨ੍ਹਾਂ ਨੂੰ ਬਿਲਕੁਲ ਵੀ ਅਜਿਹਾ ਨਹੀਂ ਲਗਦਾ ਕਿ ਵੱਡੇ ਕਲਾਕਾਰਾਂ ਵਿੱਚ ਉਨ੍ਹਾਂ ਦਾ ਕਿਰਦਾਰ ਫਿੱਕਾ ਪੈ ਜਾਵੇਗਾ। ਨਵੇਂ ਕਲਾਕਾਰ ਵੱਡੇ ਸਿਤਾਰਿਆਂ ਦੇ ਨਾਲ ਕੰਮ ਕਰ ਕੇ ਉਹ ਸੁਰੱਖਿਅਤ ਮਹਿਸੂਸ ਕਰ ਰਹੇ ਹਨ।
ਫ਼ਿਲਮ ਵਿੱਚ ਦਿਲਜੀਤ ਦਾ ਸੁਫਨਾ ਵੱਡਾ ਕਲਾਕਾਰ ਬਣਨਾ ਹੁੰਦਾ ਹੈ। ਸੋਨਾਕਸ਼ੀ ਇਸ ਵਿੱਚ ਡਿਜ਼ਾਇਨਰ ਦੀ ਭੂਮੀਕਾ ਵਿੱਚ ਹੈ। ਇਹ 23 ਫਰਵਰੀ ਨੂੰ ਰਿਲੀਜ਼ ਹੋ ਰਹੀ ਹੈ।