ਮੁੰਬਈ-ਦੇਸ਼ਭਗਤੀ ਦੇ ਜਜ਼ਬੇ ਨੂੰ ਹੱਲਾਸ਼ੇਰੀ ਦੇਣ ਵਾਲੀ ਨੀਰਜ ਪਾਂਡੇ ਦੀ ਫਿਲਮ ‘ਅੱਯਾਰੀ’ ’ਤੇ ਪਾਕਿਸਤਾਨ ’ਚ ਪਾਬੰਦੀ ਲਗਾ ਦਿੱਤੀ ਗਈ ਹੈ। ਫਿਲਮ ਦੇ ਪਾਕਿਸਤਾਨ ’ਚ ਡਿਸਟ੍ਰਿਬਿਊਟਰ ਸਤੀਸ਼ ਆਨੰਦ ਨੇ ਸੋਸ਼ਲ ਮੀਡੀਆ ਰਾਹੀਂ ਖ਼ਬਰ ਏਜੰਸੀ ਨੂੰ ਦੱਸਿਆ ਕਿ ਫਿਲਮ ਦੀ ਕਹਾਣੀ ਨੂੰ ਪਾਕਿਸਤਾਨ ’ਚ ਪ੍ਰਵਾਨਗੀ ਨਹੀਂ ਦਿੱਤੀ ਗਈ ਹੈ ਜਿਸ ਕਰਕੇ ਉਥੇ ਇਹ ਫਿਲਮ ਰਿਲੀਜ਼ ਨਹੀਂ ਹੋਵੇਗੀ।

ਭਾਰਤ ’ਚ ਫਿਲਮ ਦੇ ਤਰਜਮਾਨ ਨੇ ਵੀ ਇਸ ਦੀ ਤਸਦੀਕ ਕੀਤੀ ਹੈ। ਪਾਂਡੇ ਦੀਆਂ ਪਹਿਲੀਆਂ ਫਿਲਮਾਂ ‘ਬੇਬੀ’ ਅਤੇ ‘ਨਾਮ ਸ਼ਬਾਨਾ’   ਵੀ ਪਾਕਿਸਤਾਨ ਦੇ ਸਿਨਮਾਘਰਾਂ ’ਚ ਨਹੀਂ ਲੱਗੀਆਂ ਸਨ। ‘ਅੱਯਾਰੀ’ ’ਚ ਸਿਧਾਰਥ ਮਲਹੋਤਰਾ ਅਤੇ ਮਨੋਜ ਬਾਜਪਾਈ ਨੇ ਫ਼ੌਜੀ ਅਧਿਕਾਰੀਆਂ ਦੀ ਭੂਮਿਕਾ ਨਿਭਾਈ ਹੈ ਜੋ ਮੁਲਕ ’ਚ ਭ੍ਰਿਸ਼ਟਾਚਾਰ ਨੂੰ ਮੂਹਰੇ ਲਿਆਉਂਦੇ ਹਨ।