ਨਵੀਂ ਦਿੱਲੀ: ਟ੍ਰੋਲਿੰਗ ਦੇ ਗੜ੍ਹ ਸੋਸ਼ਲ ਮੀਡੀਆ 'ਤੇ ਉਸ ਸਮੇਂ ਟਿੱਪਣੀਆਂ ਦਾ ਜਵਾਰਭਾਟਾ ਆ ਗਿਆ ਜਦੋਂ ਅਦਾਕਾਰਾ ਸੋਨਮ ਕਪੂਰ ਨੂੰ ਆਪਣੀ ਟਵਿੱਟਰ ਖਾਤਾ ਫਾਲੋ ਕਰਨ 'ਤੇ ਕਾਂਗਰਸ ਨੇ ਉਸ ਦਾ ਸ਼ੁਕਰੀਆ ਕੀਤਾ।
[embed]https://twitter.com/INCIndia/status/964164902842646529[/embed]
ਕਾਂਗਰਸ ਨੇ ਸੋਨਮ ਦਾ ਧੰਨਵਾਦ ਕੁਝ ਇਸ ਤਰ੍ਹਾਂ ਕੀਤਾ,"ਸ਼ੁਕਰੀਆ ਸੋਨਮ ਕਪੂਰ। ਤੁਸੀਂ ਖੂਬਸੂਰਤ ਤੇ ਪ੍ਰੇਰਨਾਦਾਇਕ ਹੋ। ਸਾਨੂੰ ਤੁਹਾਡੀ ਫ਼ਿਲਮ 'ਵੀਰੇ ਦੀ ਵੈਡਿੰਗ' ਦਾ ਇੰਤਜ਼ਾਰ ਹੈ।"
ਕਾਂਗਰਸ ਦੇ ਇਸ ਟਵੀਟ ਤੋਂ ਬਾਅਦ ਟ੍ਰੋਲਿੰਗ ਦਾ ਸਿਲਸਿਲਾ ਸ਼ੁਰੂ ਕਰਦਿਆਂ ਯੂ.ਪੀ. ਦੇ ਮੁੱਖ ਮੰਤਰੀ ਆਦਿੱਤਿਆਨਾਥ ਦੇ ਨਾਂ ਤੋਂ ਬਣੇ ਟ੍ਰੋਲ ਖਾਤੇ ਨੇ ਲਿਖਿਆ ਚੰਗੀ ਗੱਲ ਹੈ, ਇੱਕੋ ਜਿਹੀ ਬੁੱਧੀ ਵਾਲੇ ਲੋਕਾਂ ਨੂੰ ਇੱਕ-ਦੂਜੇ ਨੂੰ ਫਾਲੋ ਕਰਨਾ ਚਾਹੀਦਾ ਹੈ। ਇੱਕ ਯੂਜ਼ਰ ਨੇ ਮਜ਼ਾਕੀਆ ਲਹਿਜ਼ੇ ਵਿੱਚ ਲਿਖਿਆ ਕਿ ਉਹ ਵੀ ਕਾਂਗਰਸ ਨੂੰ ਫਾਲੋ ਕਰਦਾ ਹੈ ਪਰ ਪਾਰਟੀ ਨੇ ਕਦੇ ਵੀ ਉਸ ਦਾ ਸ਼ੁਕਰੀਆ ਅਦਾ ਨਹੀਂ ਕੀਤਾ।
ਬੀ.ਜੇ.ਪੀ. 'ਤੇ ਹਮਲਾ ਕਰਦੇ ਹੋਏ ਜੁਮਲਾ ਮੁਕਤ ਭਾਰਤ ਨਾਂ ਦੇ ਟਵਿੱਟਰ ਹੈਂਡਲ ਨੇ ਲਿਖਿਆ ਕਿ ਸੋਨਮ ਕਪੂਰ ਨੂੰ ਹੁਣ ਜੁਮਲਿਆਂ 'ਤੇ ਭਰੋਸਾ ਨਹੀਂ ਰਿਹਾ। ਇੱਕ ਯੂਜ਼ਰ ਨੇ ਤਾਂ ਇੱਥੋਂ ਤਕ ਲਿਖ ਦਿੱਤਾ ਕਿ ਇੱਕ ਲੂਜ਼ਰ ਦੂਜੇ ਲੂਜ਼ਰ ਨੂੰ ਫਾਲੋ ਕਰਦੇ ਹੋਏ।