ਪਹਿਲਾ ਆਸਕਰ ਐਵਾਰਡ ਕੁੱਤੇ ਨੇ ਜਿੱਤਿਆ ਸੀ !
ਏਬੀਪੀ ਸਾਂਝਾ | 04 Mar 2018 01:36 PM (IST)
ਨਵੀਂ ਦਿੱਲੀ: 90ਵਾਂ ਅਕੈਡਮੀ ਐਵਾਰਡ ਮਤਲਬ ਆਸਕਰ ਐਵਾਰਡ ਸੈਰੇਮਨੀ 4 ਮਾਰਚ ਨੂੰ ਲਾਸ ਏਂਜਲਸ ਵਿੱਚ ਸ਼ਾਮ ਚਾਰ ਵਜੇ ਸ਼ੁਰੂ ਹੋਵੇਗੀ। ਇਸ ਵੇਲੇ ਭਾਰਤ ਵਿੱਚ 5 ਮਾਰਚ ਦੀ ਸਵੇਰ ਦੇ ਸਾਢੇ ਛੇ ਵੱਜ ਰਹੇ ਹੋਣਗੇ। ਤੁਹਾਨੂੰ ਦੱਸ ਦੇਈਏ ਕਿ ਆਸਕਰ ਐਵਾਰਡ 1929 ਵਿੱਚ ਸ਼ੁਰੂ ਹੋਏ ਸਨ। ਮਸ਼ਹੂਰ ਫਿਲਮ ਕੰਪਨੀ ਐਮਜੀਐਮ ਦੇ ਓਨਰ ਲੁਈ ਬੀ ਮੇਅਰ ਨੇ ਹਾਲੀਵੁੱਡ ਵਿੱਚ ਅਕੈਡਮੀ ਆਫ ਮੋਸ਼ਨ ਪਿਕਚਰਜ਼ ਆਰਟਸ ਦੀ ਨੀਂਹ ਰੱਖੀ ਸੀ ਤੇ ਇਹ ਐਵਾਰਡ ਸ਼ੁਰੂ ਕੀਤਾ ਸੀ। ਵੈਸੇ ਆਸਕਰ ਨੂੰ ਲੈ ਕੇ ਕਈ ਦਿਲਚਸਪ ਗੱਲਾਂ ਹਨ ਪਰ ਕਈ ਗੱਲਾਂ ਨੂੰ ਜਾਣਨਾ ਜ਼ਰੂਰੀ ਜਿਹਾ ਲੱਗਦਾ ਹੈ। ਪਹਿਲੇ ਆਸਕਰ ਐਵਾਰਡ ਦੀ ਕਹਾਣੀ ਬੜੀ ਦਿਲਚਸਪ ਹੈ। ਵੈਸੇ ਤਾਂ ਪਹਿਲਾਂ ਆਸਕਰ ਐਵਾਰਡ ਜਰਮਨ ਐਕਟਰ ਏਮਿਲ ਜੇਨਿੰਗਸ ਨੇ ਜਿੱਤਿਆ ਸੀ ਪਰ ਤੁਹਾਨੂੰ ਦੱਸ ਦੇਈਏ ਕਿ ਉਹ ਇਸ ਐਵਾਰਡ ਦੇ ਅਸਲ ਹਕਦਾਰ ਨਹੀਂ ਸੀ। ਘੱਟ ਹੀ ਲੋਕ ਜਾਣਦੇ ਹਨ ਕਿ ਇਹ ਆਸਕਰ ਐਵਾਰਡ ਕਿਸੇ ਐਕਟਰ ਨੂੰ ਨਹੀਂ ਸਗੋਂ ਇੱਕ ਕੁੱਤੇ ਨੂੰ ਮਿਲਣ ਵਾਲਾ ਸੀ। ਇਹ ਐਵਾਰਡ ਜਰਮਨ ਸ਼ੈਪਰਡ ਡਾਗ ਨੇ ਜਿੱਤਿਆ ਸੀ। ਉਸ ਦਾ ਨਾਂ ਸੀ ਰੀਓ ਟਿਨ ਟਿਨ।