'ਪਰੀ' 'ਚ ਅਨੁਸ਼ਕਾ ਦਾ ਇੱਕ ਹੋਰ ਵੀਡੀਓ ਆਇਆ ਸਾਹਮਣੇ, ਵੇਖ ਕੇ ਡਰ ਜਾਓਗੇ
ਏਬੀਪੀ ਸਾਂਝਾ | 03 Mar 2018 04:27 PM (IST)
ਨਵੀਂ ਦਿੱਲੀ: ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਅੱਜ-ਕੱਲ੍ਹ ਆਪਣੀ ਨਵੀਂ ਫ਼ਿਲਮ 'ਪਰੀ' ਦੇ ਪ੍ਰਮੋਸ਼ਨ ਕਰਨ ਵਿੱਚ ਰੁੱਝੀ ਹੈ। ਫ਼ਿਲਮ ਦੇ ਕਈ ਪੋਸਟਰ ਅਤੇ ਟੀਜ਼ਰ ਰਿਲੀਜ਼ ਕੀਤੇ ਜਾ ਰਹੇ ਹਨ। ਇਸ ਵਿੱਚ ਫ਼ਿਲਮ ਦਾ ਇੱਕ ਹੋਰ ਵੀਡੀਓ ਜੁੜ ਗਿਆ ਹੈ। ਇਹ ਕਾਫੀ ਡਰਾਉਣਾ ਵੀਡੀਓ ਹੈ। ਇਸ ਵਿੱਚ ਵਿਖਾਇਆ ਗਿਆ ਹੈ ਕਿ ਕੰਧ 'ਤੇ ਇੱਕ ਪਰਛਾਵਾਂ ਹੁੰਦਾ ਹੈ ਅਤੇ ਉਸ ਦੇ ਅੱਗੇ ਬਾਥਟੱਬ ਵਿੱਚ ਗਰਭਵਤੀ ਔਰਤ ਲੇਟੀ ਹੁੰਦੀ ਹੈ। ਵੀਡੀਓ ਵਿੱਚ ਔਰਤ ਦਾ ਦਰਦ ਵੇਖ ਕੇ ਫ਼ਿਲਮ ਵਿੱਚ ਹੋਣ ਵਾਲੇ ਡਰਾਮੇ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ। 'ਪਰੀ' ਫ਼ਿਲਮ ਦੇ ਪ੍ਰਮੋਸ਼ਨ ਵਿੱਚ ਹੁਣ ਤਕ ਫ਼ਿਲਮ ਬਾਰੇ ਕਾਫੀ ਸਸਪੈਂਸ ਰੱਖਿਆ ਗਿਆ ਹੈ। ਖ਼ੈਰ ਹੁਣ ਤਕ ਰਿਲੀਜ਼ ਪੋਸਟਰਾਂ ਅਤੇ ਟੀਜ਼ਰ ਤੋਂ ਇਹ ਸਾਫ ਹੈ ਕਿ ਫ਼ਿਲਮ ਵਿੱਚ ਪਰੀ ਵਰਗਾ ਕੁਝ ਵੀ ਨਹੀਂ। ਫ਼ਿਲਮ ਦਾ ਟੈਗਲਾਇਨ ਵੀ ਹੈ ਕਿ ਇਹ ਕੋਈ ਪਰੀਆਂ ਦੀ ਕਹਾਣੀ ਨਹੀਂ। ਫ਼ਿਲਮ ਵਿੱਚ ਅਨੁਸ਼ਕਾ ਜਿੰਨੀ ਡਰਾਉਣੀ ਲੱਗ ਰਹੀ ਹੈ ਓਨੀ ਡਰਾਉਣੀ ਹੁਣ ਤੱਕ ਕਿਸੇ ਫ਼ਿਲਮ ਵਿੱਚ ਨਹੀਂ ਲੱਗੀ। ਵਿਆਹ ਤੋਂ ਬਾਅਦ ਇਹ ਅਨੁਸ਼ਕਾ ਦੀ ਪਹਿਲੀ ਫ਼ਿਲਮ ਹੈ। ਇਸੇ ਕਰ ਕੇ ਫੈਨਜ਼ ਵੀ ਖਾਸੇ ਉਤਸ਼ਾਹਿਤ ਹਨ। ਇਸ ਤੋਂ ਇਲਾਵਾ ਅਨੁਸ਼ਕਾ ਫਿਲਮ 'ਜ਼ੀਰੋ' ਵਿੱਚ ਸ਼ਾਹਰੁਖ ਅਤੇ ਕੈਟਰੀਨਾ ਕੈਫ ਦੇ ਨਾਲ ਨਜ਼ਰ ਆਉਣ ਵਾਲੀ ਹੈ। [embed]