ਚੇਨੱਈ: ਬਾਲੀਵੁੱਡ ਦੀ ਪਹਿਲੀ ਮਹਿਲਾ ਸੁਪਰਸਟਾਰ ਸ਼੍ਰੀਦੇਵੀ ਦੀਆਂ ਅਸਥੀਆਂ ਨੂੰ ਸ਼ਨੀਵਾਰ ਨੂੰ ਰਾਮੇਸ਼ਵਰਮ ਵਿੱਚ ਜਲ ਪ੍ਰਵਾਹ ਕੀਤਾ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਪਤੀ ਬੋਨੀ ਕਪੂਰ ਇੱਕ ਕਲਸ਼ ਵਿੱਚ ਅਸਥੀਆਂ ਲੈ ਚੇਨੱਈ ਆਏ ਹਨ। ਅਸਥੀਆਂ ਨੂੰ ਅੱਜ ਰਾਮੇਸ਼ਵਰਮ ਵਿੱਚ ਸਮੁੰਦਰ ਵਿੱਚ ਜਲ ਪ੍ਰਵਾਹ ਕਰ ਦਿੱਤਾ ਜਾਵੇਗਾ।
54 ਸਾਲ ਦੀ ਸ਼੍ਰੀਦੇਵੀ ਦੀ 24 ਫਰਵਰੀ ਨੂੰ ਦੁਬਈ ਦੇ ਇੱਕ ਹੋਟਲ ਵਿੱਚ ਮੌਤ ਹੋ ਗਈ ਸੀ। ਦੁਬਈ ਦੇ ਅਫਸਰਾਂ ਮੁਤਾਬਿਕ ਸ਼੍ਰੀਦੇਵੀ ਹੋਟਲ ਦੇ ਬਾਥਟੱਬ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਈ ਸੀ। ਅਦਾਕਾਰਾ ਦੇ ਸਰੀਰ ਨੂੰ 27 ਫਰਵਰੀ ਨੂੰ ਮੁੰਬਈ ਲਿਆਇਆ ਗਿਆ। ਫਰਵਰੀ 28 ਨੂੰ ਮੁੰਬਈ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਆਪਣੀਆਂ ਅਦਾਵਾਂ ਕਰ ਕੇ ਮਸ਼ਹੂਰ ਸ਼੍ਰੀਦੇਵੀ ਨੂੰ ਮਹਾਰਾਸ਼ਟਰ ਸਰਕਾਰ ਨੇ ਵੀ ਪੂਰਾ ਸਨਮਾਨ ਦਿੱਤਾ ਸੀ। ਸ਼੍ਰੀਦੇਵੀ ਨੂੰ ਸਫੇਦ ਰੰਗ ਪਸੰਦ ਸੀ ਇਸ ਲਈ ਸਫੇਦ ਫੁੱਲਾਂ ਨਾਲ ਸਜਾਈ ਖੁੱਲ੍ਹੀ ਗੱਡੀ ਵਿੱਚ ਉਨ੍ਹਾਂ ਦੀ ਅੰਤਿਮ ਯਾਤਰਾ ਕੱਢੀ ਗਈ ਸੀ। ਇਸ ਦੌਰਾਨ ਮੁੰਬਈ ਵਿੱਚ ਇਕੱਠੇ ਹੋਏ ਲੱਖਾਂ ਲੋਕਾਂ ਨੇ ਉਨ੍ਹਾਂ ਨੂੰ ਆਖ਼ਰੀ ਵਿਦਾਈ ਦਿੱਤੀ।