ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਫ਼ਿਲਮ 'ਪਰੀ' ਵਿੱਚ ਆਪਣੀ ਪਤਨੀ ਤੇ ਅਦਾਕਾਰਾ ਅਨੁਸ਼ਕਾ ਸ਼ਰਮਾ ਦੇ ਕੰਮ ਦੀ ਖਾਸੀ ਤਾਰੀਫ ਕੀਤੀ ਹੈ। ਵਿਰਾਟ ਕੋਹਲੀ ਨੇ ਸ਼ੁੱਕਰਵਾਰ ਨੂੰ ਟਵੀਟ ਕੀਤਾ- ਲੰਘੀ ਸ਼ਾਮ ਫ਼ਿਲਮ ਪਰੀ ਵੇਖੀ। ਇਹ ਮੇਰੀ ਪਤਨੀ ਦਾ ਹੁਣ ਤੱਕ ਦਾ ਸਭ ਤੋਂ ਚੰਗਾ ਕੰਮ ਹੈ। ਪਿਛਲੇ ਕੁਝ ਸਮੇਂ ਤੋਂ ਮੈਂ ਇਸ ਨਾਲੋਂ ਚੰਗੀ ਕੋਈ ਫ਼ਿਲਮ ਨਹੀਂ ਵੇਖੀ। ਡਰ ਵੀ ਲੱਗਿਆ, ਪਰ ਤੇਰੇ 'ਤੇ ਮਾਣ ਹੈ ਅਨੁਸ਼ਕਾ ਸ਼ਰਮਾ। [embed]https://twitter.com/imVkohli/status/969442794493407232[/embed] ਸ਼ੁੱਕਰਵਾਰ ਨੂੰ ਰਿਲੀਜ਼ ਹੋਈ 'ਪਰੀ' ਕ੍ਰਿਕਟਰ ਵਿਰਾਟ ਕੋਹਲੀ ਨਾਲ ਵਿਆਹ ਤੋਂ ਬਾਅਦ ਅਨੁਸ਼ਕਾ ਸ਼ਰਮਾ ਦੀ ਪਹਿਲੀ ਫ਼ਿਲਮ ਹੈ। ਫ਼ਿਲਮ ਨੂੰ ਲੋਕਾਂ ਦਾ ਠੀਕ-ਠਾਕ ਪ੍ਰਤੀਕਰਮ ਮਿਲ ਰਿਹਾ ਹੈ। ਨਵੇਂ ਨਿਰਦੇਸ਼ਕ ਪ੍ਰੋਸਿਤ ਰਾਏ ਨਾਲ ਇਸ ਹੌਰਰ ਫ਼ਿਲਮ ਨੂੰ ਅਨੁਸ਼ਕਾ ਦੀ ਕੰਪਨੀ ਅਤੇ ਕ੍ਰੀਆਜ਼ ਇੰਟਰਟੇਨਮੈਂਟ ਨੇ ਬਣਾਇਆ ਹੈ। ਫ਼ਿਲਮ 'ਐਨਐਚ 10' ਅਤੇ 'ਫਿਲੌਰੀ' ਤੋਂ ਬਾਅਦ ਅਨੁਸ਼ਕਾ ਦੀ ਤੀਜੀ ਪ੍ਰੋਡਕਸ਼ਨ ਹੈ। ਇਸ ਵਿੱਚ ਬੰਗਲਾ ਅਦਾਕਾਰ ਪਰਮਬ੍ਰਤਾ ਚੈਟਰਜੀ ਵੀ ਹਨ।