Actress wanted to slap Kangana Ranaut: ਚੰਡੀਗੜ੍ਹ ਏਅਰਪੋਰਟ ਉਪਰ ਕੰਗਨਾ ਰਣੌਤ ਨੂੰ ਮਹਿਲਾ ਸੁਰੱਖਿਆ ਗਾਰਡ ਕੁਲਵਿੰਦਰ ਕੌਰ ਵੱਲੋਂ ਥੱਪੜ ਮਾਰਨ ਦੀ ਚਰਚਾ ਪੂਰੀ ਦੁਨੀਆ ਵਿੱਚ ਚੱਲ ਰਹੀ ਹੈ। ਕੁਝ ਲੋਕ ਇਸ ਦੀ ਮੁਖਾਲਫਤ ਕਰ ਰਹੇ ਹਨ ਤੇ ਕੁਜ ਲੋਕ ਇਸ ਨੂੰ ਸਹੀ ਕਰਾਰ ਦੇ ਰਹੇ ਹਨ। ਹੁਣ ਇੱਕ ਹੋਰ ਵੀਡੀਓ ਵਾਇਰਲ ਹੋਈ ਹੈ ਜਿਸ ਵਿੱਚ ਪਾਕਿਸਤਾਨੀ ਅਦਾਕਾਰਾ ਨੌਸ਼ੀਨ ਸ਼ਾਹ ਨੇ ਕੰਗਨਾ ਨੂੰ ਥੱਪੜ ਮਾਰਨ ਦਾ ਐਲਾਨ ਕੀਤਾ ਹੈ।
ਦਰਅਸਲ ਲੰਬੇ ਸਮੇਂ ਤੋਂ ਕੰਗਨਾ ਰਣੌਤ ਅਕਸਰ ਆਪਣੇ ਵਿਵਾਦਤ ਬਿਆਨਾਂ ਕਾਰਨ ਚਰਚਾ ਦਾ ਵਿਸ਼ਾ ਬਣਦੀ ਰਹਿੰਦੀ ਹੈ। ਹਾਲ ਹੀ ਵਿੱਚ ਹੋਈਆਂ ਲੋਕ ਸਭਾ ਚੋਣਾਂ 2024 ਦੌਰਾਨ ਉਸ ਨੇ ਹਿਮਾਚਲ ਪ੍ਰਦੇਸ਼ ਦੇ ਮੰਡੀ ਲੋਕ ਸਭਾ ਹਲਕੇ ਤੋਂ ਚੋਣ ਲੜੀ ਤੇ ਭਾਜਪਾ ਦੀ ਤਰਫੋਂ ਜਿੱਤ ਵੀ ਪ੍ਰਾਪਤ ਕੀਤੀ ਪਰ ਇਸ ਤੋਂ ਤੁਰੰਤ ਬਾਅਦ ਚੰਡੀਗੜ੍ਹ ਏਅਰਪੋਰਟ 'ਤੇ ਮਹਿਲਾ ਕਾਂਸਟੇਬਲ ਨੇ ਉਸ ਨੂੰ ਥੱਪੜ ਜੜ੍ਹ ਦਿੱਤਾ।
ਇਸ ਤੋਂ ਬਾਅਦ ਕੰਗਨਾ ਰਣੌਤ ਹੋਰ ਵੀ ਚਰਚਾ ਦਾ ਵਿਸ਼ਾ ਬਣ ਗਈ। ਹੁਣ ਇਸ ਦੌਰਾਨ ਹੀ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਇੱਕ ਪਾਕਿਸਤਾਨੀ ਅਦਾਕਾਰਾ ਕੰਗਨਾ ਰਣੌਤ ਨੂੰ ਮਿਲਣ ਤੋਂ ਬਾਅਦ ਦੋ-ਤਿੰਨ ਥੱਪੜ ਜੜ੍ਹਨਾ ਚਾਹੁੰਦੀ ਹੈ। ਦਰਅਸਲ, ਇਸ ਵੀਡੀਓ ਵਿੱਚ ਕੋਈ ਹੋਰ ਨਹੀਂ ਬਲਕਿ ਪਾਕਿਸਤਾਨ ਦੀ ਮਸ਼ਹੂਰ ਅਦਾਕਾਰਾ ਨੌਸ਼ੀਨ ਸ਼ਾਹ ਨਜ਼ਰ ਆ ਰਹੀ ਹੈ।
ਇਸ ਵਾਇਰਲ ਵੀਡੀਓ ਵਿੱਚ ਨੌਸ਼ੀਨ ਨੂੰ ਇੱਕ ਚੈਟ ਸ਼ੋਅ ਦੌਰਾਨ ਕੰਗਨਾ ਰਣੌਤ ਬਾਰੇ ਗੱਲ ਕਰਦਿਆਂ ਦੇਖਿਆ ਜਾ ਸਕਦਾ ਹੈ। ਜਦੋਂ ਉਸ ਨੂੰ ਪੁੱਛਿਆ ਜਾਂਦਾ ਹੈ ਕਿ ਉਹ ਕਿਸ ਬਾਲੀਵੁੱਡ ਅਦਾਕਾਰ ਜਾਂ ਅਭਿਨੇਤਰੀ ਨੂੰ ਮਿਲਣਾ ਚਾਹੁੰਦੀ ਹੈ ਤਾਂ ਉਸ ਨੇ ਕੰਗਨਾ ਰਣੌਤ ਦਾ ਨਾਮ ਲਿਆ। ਫਿਰ ਉਸ ਨੂੰ ਪੁੱਛਿਆ ਗਿਆ ਕਿ ਉਹ ਕੰਗਨਾ ਨੂੰ ਹੀ ਕਿਉਂ ਮਿਲਣਾ ਚਾਹੁੰਦੀ ਹੈ?
ਇਸ ਉਪਰ ਨੌਸ਼ੀਨ ਨੇ ਜਵਾਬ ਦਿੱਤਾ ਕਿ ਉਹ ਕੰਗਨਾ ਰਣੌਤ ਨੂੰ ਦੋ-ਤਿੰਨ ਥੱਪੜ ਜੜ੍ਹਨਾ ਚਾਹੁੰਦੀ ਹੈ ਕਿਉਂਕਿ ਉਹ ਬਿਨਾਂ ਸੋਚੇ ਸਮਝੇ ਉਨ੍ਹਾਂ ਦੇ ਦੇਸ਼ ਬਾਰੇ ਕੁਝ ਵੀ ਕਹਿੰਦੀ ਰਹਿੰਦੀ ਹੈ। ਅਦਾਕਾਰਾ ਨੇ ਕਿਹਾ ਕਿ ਜੇਕਰ ਮੈਨੂੰ ਕਦੇ ਮੌਕਾ ਮਿਲਿਆ ਤਾਂ ਮੈਂ ਕੰਗਨ ਨੂੰ ਮਿਲ ਕੇ ਥੱਪੜ ਜੜ੍ਹਾਂਗੀ। ਉਹ ਬਿਨਾ ਮਤਲਬ ਮੇਰੇ ਦੇਸ਼ ਤੇ ਪਾਕਿ ਸੈਨਾ ਬਾਰੇ ਗੱਲਾਂ ਕਰਦੀ ਰਹਿੰਦੀ ਹੈ।
ਨੌਸ਼ੀਨ ਅੱਗੇ ਕਹਿੰਦੀ ਹੈ ਕਿ ਇਹ ਕੰਗਨਾ ਰਣੌਤ ਦੀ ਜੁਇਰਤ ਨੂੰ ਸਲਾਮ। ਉਹ ਬਿਨਾਂ ਕਿਸੇ ਜਾਣਕਾਰੀ ਦੇ ਵੀ ਚੰਗੀ ਤਰ੍ਹਾਂ ਬੋਲਣਾ ਜਾਣਦੀ ਹੈ। ਖਾਸ ਗੱਲ ਇਹ ਹੈ ਕਿ ਉਹ ਕਿਸੇ ਹੋਰ ਦੇ ਦੇਸ਼ ਦੀ ਗੱਲ ਕਰਦੀ ਹੈ। ਤੁਹਾਨੂੰ ਆਪਣੇ ਦੇਸ਼ ਜਾਂ ਆਪਣੀ ਅਦਾਕਾਰੀ 'ਤੇ ਧਿਆਨ ਦੇਣਾ ਚਾਹੀਦਾ ਹੈ। ਇਹ ਤੁਹਾਡਾ ਕੰਮ ਹੈ ਤੇ ਤੁਸੀਂ ਆਪਣੀ ਅਦਾਕਾਰੀ ਤੇ ਨਿਰਦੇਸ਼ਨ 'ਤੇ ਧਿਆਨ ਦਿਓ। ਆਪਣੇ ਵਿਵਾਦਾਂ ਤੇ ਆਪਣੇ ਸਾਬਕਾ ਬੁਆਏਫ੍ਰੈਂਡ ਵੱਲ ਵੀ ਧਿਆਨ ਦਿਓ।