ਮੁੰਬਈ: ਬਾਲੀਵੁੱਡ ਅਦਾਕਾਰਾ ਪੂਨਮ ਪਾਂਡੇ ਦੇ ਪਤੀ ਸੈਮ ਬੰਬੇ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੂਨਮ ਪਾਂਡੇ ਨੇ ਸੈਮ ਬੰਬੇ 'ਤੇ ਹਮਲੇ ਦਾ ਦੋਸ਼ ਲਗਾਇਆ ਹੈ। ਪੂਨਮ ਪਾਂਡੇ ਨੇ ਮੁੰਬਈ ਪੁਲਸ 'ਚ ਸੈਮ ਦੇ ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਹੈ, ਜਿਸ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।


ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪੁਲਿਸ ਨੇ ਦੱਸਿਆ ਕਿ ਸ਼ਿਕਾਇਤ ਦਰਜ ਕਰਕੇ ਪੂਨਮ ਪਾਂਡੇ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਮੁੰਬਈ ਪੁਲਿਸ ਅਨੁਸਾਰ "ਸੈਮ ਬੰਬੇ ਦੇ ਖ਼ਿਲਾਫ਼ ਭਾਰਤੀ ਦੰਡਾਵਲੀ (ਆਈਪੀਸੀ) ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਅਦਾਕਾਰਾ ਦੇ ਸਿਰ, ਅੱਖਾਂ ਤੇ ਚਿਹਰੇ 'ਤੇ ਗੰਭੀਰ ਸੱਟਾਂ ਲੱਗੀਆਂ ਹਨ।" ਪੁਲਿਸ ਇਸ ਮਾਮਲੇ ਦੀ ਜਾਂਚ 'ਚ ਜੁਟੀ ਹੋਈ ਹੈ।


ਪੂਨਮ ਤੇ ਸੈਮ ਦਾ ਵਿਆਹ 2020 'ਚ ਹੋਇਆ ਸੀ


ਜ਼ਿਕਰਯੋਗ ਹੈ ਕਿ ਅਦਾਕਾਰਾ ਪੂਨਮ ਪਾਂਡੇ ਨੇ ਇਸ ਤੋਂ ਪਹਿਲਾਂ ਆਪਣੇ ਪਤੀ 'ਤੇ ਵੀ ਕੁੱਟਮਾਰ ਦਾ ਮਾਮਲਾ ਦਰਜ ਕਰਵਾਇਆ ਸੀ। ਸਾਲ 2020 'ਚ ਪੂਨਮ ਪਾਂਡੇ ਦੀ ਸ਼ਿਕਾਇਤ 'ਤੇ ਸੈਮ ਬੰਬੇ ਨੂੰ ਵੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ।


ਦਰਅਸਲ ਪੂਨਮ ਨੇ ਸਾਲ 2020 'ਚ ਸੈਮ ਬੰਬੇ ਨਾਲ ਵਿਆਹ ਕੀਤਾ ਸੀ ਤੇ ਗੋਆ 'ਚ ਹਨੀਮੂਨ ਦੌਰਾਨ ਸੈਮ ਬੰਬੇ ਨੇ ਪੂਨਮ ਪਾਂਡੇ ਨਾਲ ਕੁੱਟਮਾਰ ਕੀਤੀ ਸੀ। ਇਸ ਤੋਂ ਬਾਅਦ ਪੂਨਮ ਪਾਂਡੇ ਨੇ ਪੁਲਿਸ 'ਚ ਆਪਣੇ ਪਤੀ ਖ਼ਿਲਾਫ਼ ਕੁੱਟਮਾਰ ਦਾ ਮਾਮਲਾ ਦਰਜ ਕਰਵਾਇਆ ਸੀ ਤੇ ਸੈਮ ਬੰਬੇ ਨੂੰ ਗੋਆ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ। ਹਾਲਾਂਕਿ ਬਾਅਦ 'ਚ ਉਸ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ।


ਲਿਵ ਇਨ ਰਿਲੇਸ਼ਨਸ਼ਿਪ ਦੌਰਾਨ ਵੀ ਕੁੱਟਮਾਰ ਕੀਤੀ


ਪੂਨਮ ਪਾਂਡੇ ਅਤੇ ਸੈਮ ਬੰਬੇ ਨੇ 2 ਸਾਲ ਲਿਵ-ਇਨ ਰਿਲੇਸ਼ਨਸ਼ਿਪ 'ਚ ਰਹਿਣ ਤੋਂ ਬਾਅਦ ਹੀ ਵਿਆਹ ਕਰਵਾ ਲਿਆ। ਪੂਨਮ ਪਾਂਡੇ ਮੁਤਾਬਕ ਸੈਮ ਬੰਬੇ ਅਕਸਰ ਲਿਵ-ਇਨ ਰਿਲੇਸ਼ਨਸ਼ਿਪ ਦੌਰਾਨ ਵੀ ਉਸ ਨਾਲ ਕੁੱਟਮਾਰ ਕਰਦਾ ਸੀ।


ਇਹ ਵੀ ਪੜ੍ਹੋ: ਸਮਾਰਟਫ਼ੋਨ ਹੈ ਜਾਂ ਬੰਬ: OnePlus Nord 2 ਫਿਰ ਹੋਇਆ ਧਮਾਕਾ, ਸੜ ਗਿਆ ਯੂਜਰ ਦਾ ਪੱਟ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904