Kalki 2898 AD Box Office Collection Day 3: ਪ੍ਰਭਾਸ, ਅਮਿਤਾਭ ਬੱਚਨ, ਦੀਪਿਕਾ ਪਾਦੁਕੋਣ, ਕਮਲ ਹਾਸਨ ਅਤੇ ਦਿਸ਼ਾ ਪਟਾਨੀ ਮਲਟੀਸਟਾਰਰ ਫਿਲਮ 'ਕਲਕੀ 2898 ਈ.' ਬਾਕਸ ਆਫਿਸ 'ਤੇ ਤਹਿਲਕਾ ਮਚਾ ਰਹੀ ਹੈ। ਦੱਸ ਦੇਈਏ ਕਿ ਇਸ ਫਿਲਮ ਉੱਪਰ ਲਗਾਤਾਰ ਪੈਸਿਆਂ ਦੀ ਬਰਸਾਤ ਹੋ ਰਹੀ ਹੈ। ਫਿਲਮ 'ਚ ਪ੍ਰਭਾਸ ਤੋਂ ਇਲਾਵਾ ਜਿੰਨੇ ਵੀ ਸੁਪਰਸਟਾਰ ਨਜ਼ਰ ਆਏ ਉਹ ਦੁਨੀਆ ਭਰ ਵਿੱਚ ਵਾਹੋ-ਵਾਹੀ ਖੱਟ ਰਹੇ ਹਨ। 


ਫਿਲਮ 'ਚ ਹਰ ਕਿਸੇ ਦੀ ਅਦਾਕਾਰੀ ਦੀ ਤਾਰੀਫ ਹੋ ਰਹੀ ਹੈ। ਫਿਲਮ ਨੇ ਭਾਰਤੀ ਬਾਕਸ ਆਫਿਸ 'ਤੇ 200 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਹੈ ਅਤੇ ਉਮੀਦ ਹੈ ਕਿ ਫਿਲਮ ਐਤਵਾਰ ਨੂੰ ਵੀ ਵਧੀਆ ਕਾਰੋਬਾਰ ਕਰੇਗੀ।


ਸੈਨਿਕਲ ਦੀ ਰਿਪੋਰਟ ਮੁਤਾਬਕ 'ਕਲਕੀ 2898 ਈ.' ਨੇ ਸ਼ਨੀਵਾਰ ਨੂੰ ਹਿੰਦੀ, ਤਾਮਿਲ, ਤੇਲਗੂ, ਮਲਿਆਲਮ ਅਤੇ ਕੰਨੜ 'ਚ 67.1 ਕਰੋੜ ਰੁਪਏ ਇਕੱਠੇ ਕੀਤੇ। ਇਸ ਤਰ੍ਹਾਂ 'ਕਲਕੀ 2898 ਈ.' ਨੇ ਭਾਰਤ 'ਚ ਸਿਰਫ 3 ਦਿਨਾਂ 'ਚ 220 ਕਰੋੜ ਰੁਪਏ ਇਕੱਠੇ ਕਰ ਲਏ ਹਨ। ਫਿਲਮ ਨੇ ਪਹਿਲੇ ਦਿਨ 95 ਕਰੋੜ ਰੁਪਏ ਅਤੇ ਦੂਜੇ ਦਿਨ 54 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ।



'ਕਲਕੀ 2898 ਈ.' ਤੇਲਗੂ ਵਿੱਚ ਸਭ ਤੋਂ ਵੱਧ ਕਮਾਈ ਕਰਨ ਵਾਲੀ


ਰਿਪੋਰਟ ਮੁਤਾਬਕ ਤੇਲਗੂ 'ਚ 'ਕਲਕੀ 2898 ਈ.' ਨੇ ਸਭ ਤੋਂ ਜ਼ਿਆਦਾ ਕਲੈਕਸ਼ਨ ਕੀਤੀ ਹੈ। ਫਿਲਮ ਨੇ ਤੇਲਗੂ 'ਚ 126.9 ਕਰੋੜ ਰੁਪਏ ਦੀ ਕਮਾਈ ਕੀਤੀ ਹੈ ਜਦਕਿ ਹਿੰਦੀ 'ਚ 72.5 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਫਿਲਮ ਨੇ ਪਹਿਲੇ ਦਿਨ ਹੀ ਰਿਕਾਰਡ ਤੋੜ ਦਿੱਤੇ ਹਨ। ਪਹਿਲੇ ਦਿਨ 'ਕਲਕੀ' ਨੇ ਗਲੋਬਲ ਬਾਕਸ ਆਫਿਸ 'ਤੇ 191 ਕਰੋੜ ਰੁਪਏ ਦੀ ਕਮਾਈ ਕੀਤੀ ਹੈ।


'ਕਲਕੀ 2898 ਈ.' ਤੀਜੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣੀ


'ਕਲਕੀ 2898 ਈ.' ਨੇ ਪਹਿਲੇ ਦਿਨ 191 ਕਰੋੜ ਰੁਪਏ ਦੀ ਕਮਾਈ ਕਰਕੇ ਇਤਿਹਾਸ ਰਚ ਦਿੱਤਾ ਹੈ। ਇਹ 'ਬਾਹੂਬਲੀ 2' ਅਤੇ 'ਆਰਆਰ' ਤੋਂ ਬਾਅਦ ਤੀਜੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣ ਗਈ ਹੈ। 'RRR' ਅਜੇ ਵੀ 223 ਕਰੋੜ ਰੁਪਏ ਦੀ ਕਮਾਈ ਨਾਲ ਸਭ ਤੋਂ ਵੱਧ ਓਪਨਿੰਗ ਕਰਨ ਵਾਲੀ ਭਾਰਤੀ ਫਿਲਮ ਬਣੀ ਹੋਈ ਹੈ, ਇਸ ਤੋਂ ਬਾਅਦ 'ਬਾਹੂਬਲੀ 2' ਹੈ ਜਿਸ ਨੇ ਪਹਿਲੇ ਦਿਨ 217 ਕਰੋੜ ਰੁਪਏ ਦੀ ਕਮਾਈ ਕੀਤੀ ਸੀ।



Read More: Death: ਪੰਜਾਬੀ ਮਨੋਰੰਜਨ ਜਗਤ ਨੂੰ ਵੱਡਾ ਝਟਕਾ, ਮਸ਼ਹੂਰ ਅਦਾਕਾਰ ਦੇ ਦੇਹਾਂਤ ਨਾਲ ਦੌੜੀ ਸੋਗ ਦੀ ਲਹਿਰ