Adipurush Trailer Out: ਪ੍ਰਭਾਸ ਅਤੇ ਕ੍ਰਿਤੀ ਸੈਨਨ ਸਟਾਰਰ ਓਮ ਰਾਉਤ ਦੀ ਫਿਲਮ "ਆਦਿਪੁਰਸ਼" ਇਸ ਸਾਲ ਦੀ ਮੋਸਟ ਅਵੇਟਿਡ ਫਿਲਮਾਂ ਵਿੱਚੋਂ ਇੱਕ ਹੈ। ਕਈ ਵਿਵਾਦਾਂ ਦਾ ਸਾਹਮਣਾ ਕਰ ਚੁੱਕੀ ਇਸ ਫਿਲਮ ਦੀ ਰਿਲੀਜ਼ ਦਾ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਸਭ ਦੇ ਵਿਚਕਾਰ ਮੇਕਰਸ ਨੇ ਅੱਜ ''ਆਦਿਪੁਰਸ਼'' ਦਾ ਦਮਦਾਰ ਟ੍ਰੇਲਰ ਰਿਲੀਜ਼ ਕਰ ਦਿੱਤਾ ਹੈ, ਜਿਸ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਟ੍ਰੇਲਰ ਨੂੰ ਟੀ-ਸੀਰੀਜ਼ ਦੇ ਅਧਿਕਾਰਤ ਯੂਟਿਊਬ ਅਕਾਊਂਟ 'ਤੇ ਰਿਲੀਜ਼ ਕੀਤਾ ਗਿਆ ਹੈ।


ਬਹੁਤ ਦਮਦਾਰ ਟ੍ਰੇਲਰ ਹੈ ‘ਆਦਿਪੁਰਸ਼’


ਟ੍ਰੇਲਰ ਸ਼ੁਰੂ ਹੁੰਦਿਆਂ ਹੀ ਰੌਂਗਟੇ ਖੜ੍ਹੇ ਹੋ ਜਾਂਦੇ ਹਨ। ਟ੍ਰੇਲਰ ਦੀ ਸ਼ੁਰੂਆਤ ਮੰਗਲ ਭਵਨ ਅਮੰਗਲਹਾਰੀ ਦੇ ਬੈਕਗ੍ਰਾਊਂਡ ਸੰਗੀਤ ਨਾਲ ਹੁੰਦੀ ਹੈ। ਇਸ ਤੋਂ ਬਾਅਦ ਇੱਕ ਵਾਇਸ-ਓਵਰ ਸੁਣਾਈ ਦਿੰਦਾ ਹੈ ਜਿਸ ਵਿੱਚ ਭਗਵਾਨ ਰਾਮ ਦੀ ਮਹਿਮਾ ਦਾ ਵਰਣਨ ਕੀਤਾ ਜਾਂਦਾ ਹੈ। ਬਹੁਤ ਹੀ ਸ਼ਾਨਦਾਰ ਸੀਨਸ ਦੇ ਨਾਲ ਬੈਕਗ੍ਰਾਊਂਡ ਵੀਓ ‘ਚ ਸੁਣਾਈ ਦਿੰਦਾ ਹੈ ਕਿ ਇਹ ਕਹਾਣੀ ਹੈ ਮੇਰੇ ਭਗਵਾਨ ਸ੍ਰੀ ਰਾਮ ਕੀ। ਉਨ੍ਹਾਂ ਦੀ ਜਿਨ੍ਹਾਂ ਨੂੰ ਮਨੁੱਖ ਤੋਂ ਰੱਬ ਬਣਾਇਆ ਗਿਆ। ਜਿਨ੍ਹਾਂ ਦਾ ਜੀਵਨ ਮਰਿਆਦਾ ਦਾ ਉਤਸਵ ਅਤੇ ਨਾਂ ਸੀ ਰਾਘਵ।


ਇਸ ਦੇ ਨਾਲ ਹੀ ਪ੍ਰਭਾਸ ਭਗਵਾਨ ਰਾਮ ਦੇ ਰੂਪ 'ਚ ਨਜ਼ਰ ਆ ਰਹੇ ਹਨ, ਜੋ ਕਾਫੀ ਦਮਦਾਰ ਲੱਗ ਰਹੇ ਹਨ। ਇਸ ਤੋਂ ਬਾਅਦ ਵੀਓ ਚ ਸੁਣਾਈ ਦਿੰਦਾ ਹੈ ਜਿਨ੍ਹਾਂ ਦੇ ਧਰਮ ਨੇ ਤੋੜ ਦਿੱਤਾ, ਅਧਰਮ ਦਾ ਅਹੰਕਾਰ, ਗਾਥਾ ਉਸ ਰਘੂਨੰਦਨ ਦੀ। ਯੁੱਗ ਅਤੇ ਯੁਗਾਂਤਰ ਦੀ ਇਹ ਕਹਾਣੀ ਹੈ। ਉਸ ਰਾਮਾਇਣ ਦੀ ਓਵਰਆਲ ਆਦਿਪੁਰਸ਼ ਦਾ ਇਹ ਦਮਦਾਰ ਟ੍ਰੇਲਰ ਹੈ। ਲਾਂਚ ਹੋਣ ਤੋਂ 5 ਮਿੰਟ ਬਾਅਦ ਹੀ ਟ੍ਰੇਲਰ ਨੂੰ ਲੱਖਾਂ ਵਿਊਜ਼ ਮਿਲ ਗਏ।


ਇਹ ਵੀ ਪੜ੍ਹੋ: Kaur B: ਹੌਂਗ ਕੌਂਗ 'ਚ ਮਾਂ ਨਾਲ ਛੁੱਟੀਆਂ ਮਨਾ ਰਹੀ ਕੌਰ ਬੀ, ਗਾਇਕਾ ਨੇ ਤਸਵੀਰਾਂ ਸ਼ੇਅਰ ਕਰ ਦਿਖਾਏ ਹੌਂਗ ਕੌਂਗ ਦੇ ਸੁੰਦਰ ਨਜ਼ਾਰੇ


ਹਾਲਾਂਕਿ, ਟ੍ਰੇਲਰ ਦੇ ਅਧਿਕਾਰਤ ਰਿਲੀਜ਼ ਤੋਂ ਪਹਿਲਾਂ, ਇਹ ਸੋਸ਼ਲ ਮੀਡੀਆ 'ਤੇ ਵੀ ਲੀਕ ਹੋ ਗਿਆ ਸੀ। ਦਰਅਸਲ, ਮੇਕਰਸ ਨੇ ਹੈਦਰਾਬਾਦ ਵਿੱਚ ਟ੍ਰੇਲਰ ਦੀ ਸਪੈਸ਼ਲ ਸਕ੍ਰੀਨਿੰਗ ਦਾ ਪ੍ਰਬੰਧ ਕੀਤਾ ਸੀ। ਇਸ ਘਟਨਾ ਦੀ ਇਕ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਦਰਅਸਲ, ਇੱਕ ਪ੍ਰਸ਼ੰਸਕ ਨੇ ਟ੍ਰੇਲਰ ਦੇ ਤੇਲਗੂ ਸੰਸਕਰਣ ਦਾ ਵੀਡੀਓ ਲਿਆ ਅਤੇ ਇਸਨੂੰ ਸੋਸ਼ਲ ਮੀਡੀਆ ਹੈਂਡਲ 'ਤੇ ਲੀਕ ਕਰ ਦਿੱਤਾ।


ਦੱਸ ਦੇਈਏ ਕਿ ਓਮ ਰਾਉਤ ਦੀ ਫਿਲਮ 'ਆਦਿਪੁਰਸ਼' ਦੇ ਪਹਿਲੇ ਟੀਜ਼ਰ 'ਚ VFX ਅਤੇ CGI ਨੂੰ ਲੈ ਕੇ ਪ੍ਰਸ਼ੰਸਕਾਂ ਵੱਲੋਂ ਕਾਫੀ ਟ੍ਰੋਲ ਕੀਤਾ ਗਿਆ ਸੀ। ਬਾਅਦ ਵਿੱਚ ਨਿਰਮਾਤਾਵਾਂ ਨੇ ਐਲਾਨ ਕੀਤਾ ਕਿ ਉਹ ਫਿਲਮ ਦੇ ਦ੍ਰਿਸ਼ਾਂ 'ਤੇ ਕੰਮ ਕਰ ਰਹੇ ਹਨ, ਇਸ ਲਈ ਟ੍ਰੇਲਰ ਅਤੇ ਫਿਲਮ ਦੇ ਰਿਲੀਜ਼ ਵਿੱਚ ਦੇਰੀ ਹੋਈ। ਇਹ ਫਿਲਮ ਹੁਣ 16 ਜੂਨ 2023 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


'ਆਦਿਪੁਰਸ਼' 'ਚ ਪ੍ਰਭਾਸ 'ਭਗਵਾਨ ਰਾਮ' ਦੇ ਕਿਰਦਾਰ 'ਚ, ਕ੍ਰਿਤੀ ਸੈਨਨ 'ਮਾਤਾ ਸੀਤਾ' ਦੇ ਕਿਰਦਾਰ 'ਚ ਅਤੇ ਸੈਫ ਅਲੀ ਖਾਨ 'ਰਾਵਣ' ਦੇ ਕਿਰਦਾਰ 'ਚ ਨਜ਼ਰ ਆਉਣਗੇ। ਇਨ੍ਹਾਂ ਤੋਂ ਇਲਾਵਾ 'ਆਦਿਪੁਰਸ਼' 'ਚ ਹੋਰ ਵੀ ਕਈ ਕਲਾਕਾਰਾਂ ਨੇ ਸਪੋਰਟਿੰਗ ਰੋਲ ਪਲੇ ਕੀਤਾ ਹੈ।



ਇਹ ਵੀ ਪੜ੍ਹੋ:Uorfi Javed: ਉਰਫੀ ਜਾਵੇਦ ਦਾ ਇੱਕ ਹੋਰ ਪਾਗਲਪਣ, ਹੁਣ ਚਿਊਇੰਗਮ ਤੋਂ ਬਣਾਈ ਨਵੀਂ ਡਰੈੱਸ