Uorfi Javed New Dress: ਉਰਫੀ ਜਾਵੇਦ ਅਕਸਰ ਆਪਣੀ ਫੈਸ਼ਨ ਸੈਂਸ ਨਾਲ ਸੋਸ਼ਲ ਮੀਡੀਆ 'ਤੇ ਛਾਈ ਰਹਿੰਦੀ ਹੈ। ਕੁਝ ਲੋਕਾਂ ਨੂੰ ਉਸ ਦੇ ਕੱਪੜੇ ਪਸੰਦ ਹਨ ਤਾਂ ਕੁਝ ਲੋਕਾਂ ਲਈ ਉਹ ਟ੍ਰੋਲਿੰਗ ਦਾ ਕਾਰਨ ਬਣ ਜਾਂਦੀ ਹੈ। ਹੁਣ ਹਾਲ ਹੀ 'ਚ ਉਰਫੀ ਜਾਵੇਦ ਨੇ ਆਪਣੀ ਨਵੀਂ ਡਰੈੱਸ ਨਾਲ ਇਕ ਵੀਡੀਓ ਸ਼ੇਅਰ ਕੀਤੀ ਹੈ। ਜਿਸ 'ਚ ਉਹ ਚਿਊਇੰਗਮ ਦਾ ਬਣਿਆ ਟਾਪ ਪਹਿਨੀ ਨਜ਼ਰ ਆ ਰਹੀ ਹੈ। ਉਸ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ।


ਇਹ ਵੀ ਪੜ੍ਹੋ: ਅਰਿਜੀਤ ਸਿੰਘ ਦੇ ਫੈਨਜ਼ ਹੋ ਜਾਣ ਤਿਆਰ, ਚੰਡੀਗੜ੍ਹ 'ਚ ਹੋਣ ਜਾ ਰਿਹਾ ਗਾਇਕ ਦਾ ਲਾਈਵ ਸ਼ੋਅ, 30 ਹਜ਼ਾਰ ਤੱਕ ਵਿਕ ਰਹੀ ਟਿਕਟ


ਉਰਫੀ ਨੇ ਚਿਊਇੰਗਮ ਦਾ ਬਣਿਆ ਟਾਪ ਪਹਿਨਿਆ
ਉਰਫੀ ਜਾਵੇਦ ਅਕਸਰ ਸੋਸ਼ਲ ਮੀਡੀਆ 'ਤੇ ਆਪਣੇ ਅਜੀਬੋ-ਗਰੀਬ ਡਰੈੱਸ ਦੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ 'ਚ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਨਵੀਂ ਪੋਸਟ ਕੀਤੀ ਹੈ। ਜਿਸ 'ਚ ਉਰਫੀ ਬਬਲਗਮ ਦੀ ਬਣੀ ਡਰੈੱਸ 'ਚ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਉਰਫੀ ਨੇ ਚਿਊਇੰਗ ਗਮ ਦਾ ਬਣਿਆ ਟਾਪ ਪਾਇਆ ਹੋਇਆ ਹੈ ਅਤੇ ਇਸ ਨੂੰ ਜੀਨਸ ਨਾਲ ਪੇਅਰ ਕੀਤਾ ਹੋਇਆ ਹੈ। ਇਸ ਦੌਰਾਨ ਉਰਫੀ ਵੀ ਚਿਊਇੰਗਮ ਚਬਾਉਂਦੀ ਨਜ਼ਰ ਆ ਰਹੀ ਹੈ। 









ਯੂਜ਼ਰਸ ਕਰ ਰਹੇ ਹਨ ਟ੍ਰੋਲ
ਕੁਝ ਲੋਕ ਉਰਫੀ ਜਾਵੇਦ ਦੀ ਉਸ ਦੇ ਨਵੇਂ ਲੁੱਕ ਦੀ ਤਾਰੀਫ ਕਰ ਰਹੇ ਹਨ, ਜਦਕਿ ਕੁਝ ਉਸ ਨੂੰ ਟ੍ਰੋਲ ਕਰ ਰਹੇ ਹਨ। ਇਸ ਵੀਡੀਓ 'ਤੇ ਕਮੈਂਟ ਕਰਦੇ ਹੋਏ ਇਕ ਯੂਜ਼ਰ ਨੇ ਲਿਖਿਆ, 'ਕਿਸ ਨੇ ਇੰਨਾ ਬਬਲਗਮ ਖਾਧਾ ਹੋਵੇਗਾ?' ਜਦਕਿ ਦੂਜੇ ਨੇ ਲਿਖਿਆ, 'ਇਸ ਤੋਂ ਬਾਅਦ ਮੇਰਾ ਦਿਲ ਟੁੱਟ ਗਿਆ'। ਇੱਕ ਇੰਸਟਾ ਯੂਜ਼ਰ ਨੇ ਕਮੈਂਟ ਕੀਤਾ, 'ਕਿੰਨੇ ਦਿਨ ਤੋਂ ਚਿਊਇੰਗਮ ਖਾ ਕੇ ਇਕੱਠੇ ਕਰ ਰਹੀ ਹੋਣੀ।' 


ਫੈਸ਼ਨ ਡਿਜ਼ਾਇਨਰਾਂ ਨਾਲ ਨਜ਼ਰ ਆਉਣ ਲੱਗੀ ਉਰਫੀ
ਉਰਫੀ ਜਾਵੇਦ ਹੁਣ ਕਾਫੀ ਮਸ਼ਹੂਰ ਹੋ ਗਈ ਹੈ। ਹਾਲ ਹੀ 'ਚ ਉਸ ਨੂੰ ਮਸ਼ਹੂਰ ਡਿਜ਼ਾਈਨਰ ਅਬੂ ਜਾਨੀ ਅਤੇ ਸੰਦੀਪ ਖੋਸਲਾ ਨਾਲ ਦੇਖਿਆ ਗਿਆ ਸੀ। ਇਸ ਤੋਂ ਇਲਾਵਾ ਉਹ ਡਿਜ਼ਾਈਨਰ ਅਮਿਤ ਅਗਰਵਾਲ ਦੇ ਨਵੇਂ ਸਟੋਰ ਦੇ ਉਦਘਾਟਨ ਮੌਕੇ ਵੀ ਨਜ਼ਰ ਆਈ। ਇਸ ਦੌਰਾਨ ਜ਼ੀਨਤ ਅਮਾਨ ਨਾਲ ਗੱਲ ਕਰਦੇ ਹੋਏ ਉਨ੍ਹਾਂ ਦਾ ਇੱਕ ਵੀਡੀਓ ਵੀ ਵਾਇਰਲ ਹੋਇਆ ਸੀ।


ਇਹ ਵੀ ਪੜ੍ਹੋ: ਰੂਪਾਲੀ ਗਾਂਗੁਲੀ ਦੀ ਪਰਫਾਰਮੈਂਸ ਦੇਖ ਫੈਨਜ਼ ਹੋਏ ਦੀਵਾਨੇ, 'ਅਨੁਪਮਾ' ਨੇ ਇੱਕ ਝਟਕੇ 'ਚ ਬਦਲ ਦਿੱਤੀ ਪੂਰੀ ਕਹਾਣੀ