Justice For Sidhu Moose Wala: ਸਿੱਧੂ ਮੂਸੇਵਾਲਾ ਦੀ ਮੌਤ ਨੂੰ ਇੱਕ ਸਾਲ ਪੂਰਾ ਹੋਣ ਲਈ ਕੁੱਝ ਦਿਨ ਬਾਕੀ ਹਨ, ਪਰ ਪਰਿਵਾਰ ਤੇ ਸਿੱਧੂ ਦੇ ਚਾਹੁਣ ਵਾਲਿਆਂ ਨੂੰ ਹਾਲੇ ਵੀ ਉਸ ਨੂੰ ਇਨਸਾਫ ਦਿਵਾਉਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਹਾਲਾਂਕਿ ਸਿੱਧੂ ਦੇ ਮਾਪਿਆਂ ਨੇ ਆਪਣੇ ਪੁੱਤਰ ਨੂੰ ਇਨਸਾਫ ਦਿਵਾਉਣ ਲਈ ਦਿਨ ਰਾਤ ਇੱਕ ਕੀਤਾ ਹੋਇਆ ਹੈ। ਪਰ ਹੁਣ ਸਵਾਲ ਇਹ ਉੱਠਦਾ ਹੈ ਕਿ ਕੀ ਇਸ ਸਭ ਨਾਲ ਸਰਕਾਰ ਦੇ ਕੰਨਾਂ 'ਤੇ ਜੂੰ ਸਰਕ ਰਹੀ ਹੈ?
ਹਾਲ ਹੀ 'ਚ ਚਰਨ ਕੌਰ ਦੀ ਇੱਕ ਪੋਸਟ ਨੇ ਸੋਸ਼ਲ ਮੀਡੀਆ 'ਤੇ ਸਭ ਦਾ ਧਿਆਨ ਆਪਣੇ ਖਿੱਚ ਲਿਆ ਹੈ। ਦਰਅਸਲ, ਮਾਂ ਚਰਨ ਕੌਰ ਨੇ ਇੰਸਟਾਗ੍ਰਾਮ 'ਤੇ ਸਿੱਧੂ ਦੇ ਇਕ ਪ੍ਰਸ਼ੰਸਕ ਦਾ ਫੈਨ ਪੋਸਟ ਕਰ ਕੇ ਪੰਜਾਬ ਸਰਕਾਰ 'ਤੇ ਤਿੱਖੇ ਤੰਜ ਕੱਸੇ ਹਨ। ਉਨ੍ਹਾਂ ਦੀ ਇਸ ਪੋਸਟ 'ਚ ਜਵਾਨ ਪੁੱਤਰ ਨੂੰ ਖੋਹਣ ਦਾ ਦਰਦ ਸਾਫ ਦਿਖਾਈ ਦਿੰਦਾ ਹੈ। ਸਿੱਧੂ ਦੇ ਫੈਨ ਦੇ ਕਮੈਂਟ ਨੂੰ ਸ਼ੇਅਰ ਕਰਦਿਆਂ ਚਰਨ ਕੌਰ ਨੇ ਲਿਖਿਆ, 'ਇਹ ਕੁਮੈਂਟ ਇੱਕ ਮਾਂ ਬਾਪ ਦਾ ਦਰਦ ਸਮਝਣ ਵਾਲੇ ਅਤੇ ਸ਼ੁਭ ਨੂੰ ਪਿਆਰ ਕਰਨ ਵਾਲੇ ਕਿਸੇ ਵੀਰ ਨੇ ਲਿਖਿਐ ਇਸ ਕੁਮੈਂਟ ਵਿੱਚ ਉਸ ਨੇ ਤਿੰਨ ਕੁ ਸਵਾਲ ਪੁੱਛੇ ਨੇ ਜੋ ਅਸੀਂ ਵੀ ਸਰਕਾਰ ਤੋਂ ਇਹਨਾਂ ਸਵਾਲ ਦੇ ਜਬਾਬ ਪੁਛਦੇ ਹਾਂ ਸਰਕਾਰ ਇੰਨਾਂਸਵਾਲਾਂ ਦੇ ਜਬਾਬ ਦੇਵੇ ਅਸੀਂ ਮੰਨਲਾਗੇ ਇਹ ਸਰਕਾਰ ਦੀ ਜਿੰਮੇਵਾਰੀ ਹੈ ਬਾਕੀ ਕੰਮ ਪਰਸ਼ਾਸ਼ਣ ਕਰ ਰਿਹੈ'।
ਕਾਬਿਲੇਗ਼ੌਰ ਹੈ ਕਿ ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਸ ਦੀ ਮੌਤ ਨੂੰ ਕੁੱਝ ਦਿਨਾਂ 'ਚ ਹੀ ਇੱਕ ਸਾਲ ਪੂਰਾ ਹੋ ਜਾਵੇਗਾ। ਹੁਣ ਸਵਾਲ ਇਹ ਉੱਠਦਾ ਹੈ ਕਿ ਆਖਰ ਸਿੱਧੂ, ਉਸ ਦੇ ਪਰਿਵਾਰ ਤੇ ਉਸ ਦੇ ਪ੍ਰਸ਼ੰਸਕਾਂ ਨੂੰ ਇਨਸਾਫ ਕਦੋਂ ਮਿਲੇਗਾ।
ਇਹ ਵੀ ਪੜ੍ਹੋ: ਪਰਿਣੀਤੀ ਚੋਪੜਾ-ਰਾਘਵ ਚੱਢਾ ਇਕੱਠੇ ਦਿੱਲੀ ਲਈ ਹੋਏ ਰਵਾਨਾ, ਕੀ ਜਲਦ ਕਰਨਗੇ ਮੰਗਣੀ?