Diljit Dosanjh-Nimrat Khaira Movie Jodi Mentioned On Billboard Official Website: ਦਿਲਜੀਤ ਦੋਸਾਂਝ ਕੈਲੀਫੋਰਨੀਆ ਦੇ ਕੋਚੈਲਾ ਮਿਊਜ਼ਿਕ ਫੈਸਟੀਵਲ ਤੋਂ ਬਾਅਦ ਗਲੋਬਲ ਸਟਾਰ ਬਣ ਗਏ ਹਨ। ਖਾਸ ਕਰਕੇ ਅਮਰੀਕਾ 'ਚ ਦਿਲਜੀਤ ਨੇ ਦਿਲ ਜਿੱਤ ਲਏ ਹਨ। ਹੁਣ ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਦੀ 'ਜੋੜੀ' ਅਮਰੀਕਾ 'ਚ ਦਿਲ ਜਿੱਤ ਰਹੀ ਹੈ।
ਇਹ ਵੀ ਪੜ੍ਹੋ: ਪਰਿਣੀਤੀ ਚੋਪੜਾ-ਰਾਘਵ ਚੱਢਾ ਇਕੱਠੇ ਦਿੱਲੀ ਲਈ ਹੋਏ ਰਵਾਨਾ, ਕੀ ਜਲਦ ਕਰਨਗੇ ਮੰਗਣੀ?
ਦੱਸ ਦਈਏ ਕਿ ਦਿਲਜੀਤ-ਨਿਮਰਤ ਦੀ ਫਿਲਮ ਦੇ ਹਾਲੀਵੁੱਡ ਤੱਕ ਚਰਚੇ ਹੋ ਰਹੇ ਹਨ। ਅਮਰੀਕਾ 'ਚ 'ਜੋੜੀ' ਦੇ ਸ਼ੋਅਜ਼ ਹਾਊਸਫੁੱਲ ਚੱਲ ਰਹੇ ਹਨ। ਦਿਲਜੀਤ-ਨਿਮਰਤ ਦੀ ਫਿਲਮ ਕਈ ਸਾਰੇ ਨਵੇਂ ਰਿਕਾਰਡ ਬਣਾ ਰਹੀ ਹੈ। ਇਸ ਵਿਚਾਲੇ ਹੁਣ 'ਜੋੜੀ' ਨੂੰ ਲੈਕੇ ਇੱਕ ਹੋਰ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਉਹ ਇਹ ਹੈ ਕਿ ਹਾਲ ਹੀ 'ਚ ਬਿਲਬੋਰਡ ਦੀ ਅਧਿਕਾਰਤ ਵੈੱਬਸਾਈਟ 'ਤੇ ਦਿਲਜੀਤ-ਨਿਮਰਤ ਦੀ ਫਿਲਮ ਦੀ ਖਬਰ ਪਬਲਿਸ਼ ਹੋਈ ਸੀ। ਇਹ ਪੰਜਾਬੀਆਂ ਤੇ ਸਾਡੀ ਪੰਜਾਬੀ ਇੰਡਸਟਰੀ ਦੇ ਲਈ ਬੇਹੱਦ ਮਾਣ ਵਾਲੀ ਗੱਲ ਹੈ। ਕਿਉਂਕਿ ਅੱਜ ਤੱਕ ਇਸ ਤਰ੍ਹਾਂ ਬਹੁਤ ਘੱਟ ਪੰਜਾਬੀ ਕਲਾਕਾਰਾਂ ਨਾਲ ਹੋਇਆ ਹੈ ਕਿ ਕਿਸੇ ਦੇ ਚਰਚੇ ਹਾਲੀਵੱੁਡ ਤੱਕ ਹੋਏ ਹਨ। ਦੇਖੋ ਬਿਲਬੋਰਡ ਵੈੱਬਸਾਈਟ 'ਤੇ ਕਿਵੇਂ ਛਾਇਆ ਦੋਸਾਂਝਵਾਲਾ:
ਕਾਬਿਲੇਗ਼ੌਰ ਹੈ ਕਿ ਦਿਲਜੀਤ ਦੋਸਾਂਝ-ਨਿਮਰਤ ਖਹਿਰਾ ਦੀ ਫਿਲਮ 'ਜੋੜੀ' ਦੁਨੀਆ ਭਰ 'ਚ ਰਿਲੀਜ਼ ਹੋ ਗਈ ਹੈ। ਪਹਿਲਾਂ ਇਸ ਫਿਲਮ ਦੀ ਰਿਲੀਜ਼ 'ਤੇ ਭਾਰਤ 'ਚ ਰੋਕ ਲੱਗੀ ਸੀ, ਪਰ ਹੁਣ ਫਿਲਮ ਭਾਰਤ ਵਿੱਚ ਵੀ ਚੱਲ ਰਹੀ ਹੈ। 'ਜੋੜੀ' ਫਿਲਮ ਨੂੰ ਹਾਲੇ ਰਿਲੀਜ਼ ਹੋਇਆਂ ਇੱਕ ਹਫਤਾ ਵੀ ਨਹੀਂ ਹੋਇਆ ਅਤੇ ਫਿਲਮ ਨੇ ਪੂਰੀ ਦੁਨੀਆ ਕਈ ਰਿਕਾਰਡ ਵੀ ਬਣਾ ਲਏ ਹਨ। ਦੱਸ ਦਈਏ ਕਿ ਫਿਲਮ ਦੀ ਕਹਾਣੀ 80 ਦੇ ਦਹਾਕੇ ਦੇ ਗਾਇਕ ਚਮਕੀਲੇ ਤੇ ਅਮਰਜੋਤ ਦੀ ਪ੍ਰੇਮ ਕਹਾਣੀ ਦੇ ਆਲੇ ਦੁਆਲੇ ਘੁੰਮਦੀ ਹੈ। ਫਿਲਮ ਨੂੰ ਖੂਬ ਪਿਆਰ ਮਿਲ ਰਿਹਾ ਹੈ, ਖਾਸ ਕਰਕੇ ਦਿਲਜੀਤ ਨਿਮਰਤ ਦੀ ਕੈਮਿਸਟਰੀ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: ਗੁਰੂ ਰੰਧਾਵਾ ਤੇ ਸ਼ਹਿਨਾਜ਼ ਗਿੱਲ ਦੇ ਰੋਮਾਂਟਿਕ ਵੀਡੀਓ ਨੇ ਖਿੱਚਿਆ ਧਿਆਨ, ਕੈਪਸ਼ਨ ਪੜ੍ਹ ਫੈਨਜ਼ ਹੋਏ ਹੈਰਾਨ