ਨਵੀਂ ਦਿੱਲੀ: ਬਾਲੀਵੁੱਡ ਅਦਾਕਾਰਾ ਪ੍ਰੀਤੀ ਜ਼ਿੰਟਾ ਸਲਮਾਨ ਖਾਨ ਨੂੰ ਮਿਲਣ ਜੋਧਪੁਰ ਜੇਲ੍ਹ ਵਿੱਚ ਹੀ ਪਹੁੰਚ ਗਈ। ਸਲਮਾਨ ਕਾਲੇ ਹਿਰਣ ਮਾਰਨ ਦੇ ਮਾਮਲੇ ਵਿੱਚ ਜੋਧਪੁਰ ਜੇਲ ਵਿੱਚ ਬੰਦ ਹਨ। ਬੀਤੇ ਦਿਨੀਂ ਜੋਧਪੁਰ ਦੀ ਇੱਕ ਕੋਰਟ ਨੇ ਉਨਾਂ ਨੂੰ 5 ਸਾਲ ਦੀ ਸਜ਼ਾ ਸੁਣਾਈ ਹੈ। ਸਲਮਾਨ ਖਾਨ ਨੂੰ ਸਜ਼ਾ ਸੁਣਾਏ ਜਾਣ ਤੋਂ ਬਾਅਦ ਬਾਲੀਵੁੱਡ ਦੇ ਕਈ ਸਿਤਾਰ ਆਪਣੀ ਪੱਖ ਰੱਖ ਚੁੱਕੇ ਹਨ। ਸਾਰੇ ਸਲਮਾਨ ਨੂੰ ਸਜ਼ਾ ਤੋਂ ਦੁਖੀ ਹਨ। ਪ੍ਰੀਤੀ ਜ਼ਿੰਟਾ ਪਹਿਲੀ ਕਲਾਕਾਰ ਹੈ ਜਿਹੜੀ ਕਿ ਸਲਮਾਨ ਨੂੰ ਮਿਲਣ ਜੇਲ੍ਹ ਵਿੱਚ ਪਹੁੰਚੀ ਹੈ। [embed]https://www.instagram.com/p/BhOSJnYFuCF[/embed] ਪ੍ਰੀਤੀ ਜ਼ਿੰਟਾ ਅਤੇ ਸਲਮਾਨ ਖਾਨ ਕਈ ਫਿਲਮਾਂ ਵਿੱਚ ਇਕੱਠੇ ਕੰਮ ਕਰ ਚੁੱਕੇ ਹਨ। ਦੋਵੇਂ ਸ਼ੁਰੂ ਤੋਂ ਹੀ ਚੰਗੇ ਦੋਸਤ ਵੀ ਹਨ। ਪ੍ਰੀਤੀ ਨੂੰ ਕਈ ਵਾਰ ਸਲਮਾਨ ਨੇ ਨਾਲ ਵੇਖਿਆ ਜਾਂਦਾ ਹੈ। ਇਸੇ ਲਈ ਸਲਮਾਨ ਦੇ ਮੁਸ਼ਕਿਲ ਵੇਲੇ ਵਿੱਚ ਪ੍ਰੀਤੀ ਮਿਲਣ ਜੇਲ੍ਹ ਗਈ ਹੈ।
ਸਲਮਾਨ ਦੀ ਜ਼ਮਾਨਤ 'ਤੇ ਅੱਜ ਫੈਸਲਾ ਆਉਣਾ ਹੈ ਪਰ ਇਸ 'ਤੇ ਸਸਪੈਂਸ ਬਰਕਰਾਰ ਹੈ। ਹੁਣ ਵੇਖਣਾ ਹੋਵੇਗਾ ਕਿ ਸਲਮਾਨ ਕਦੋਂ ਜੇਲ ਵਿੱਚੋਂ ਬਾਹਰ ਆਉਂਦੇ ਹਨ।