ਮੁੰਬਈ: ਸਲਮਾਨ ਖਾਨ ਦੀ ਫ਼ਿਲਮ ‘ਭਾਰਤ’ ਦੀ ਜਦੋਂ ਤੋਂ ਅਨਾਉਂਸਮੈਂਟ ਹੋਈ ਹੈ, ਫ਼ਿਲਮ ਲਗਾਤਾਰ ਸੁਰਖੀਆਂ ‘ਚ ਹੀ ਹੈ। ਪਹਿਲਾਂ ਤਾਂ ਫ਼ਿਲਮ ਦੀਆਂ ਆਏ ਦਿਨ ਸੋਸ਼ਲ ਮੀਡੀਆ ‘ਤੇ ਤਸਵੀਰਾਂ ਵਾਈਰਲ ਹੋ ਰਹੀਆਂ ਸੀ, ਪਰ ਹੁਣ ਫ਼ਿਲਮ ਨਾਲ ਜੁੜੀ ਵੱਡੀ ਖ਼ਬਰ ਆਈ ਹੈ। ਜੀ ਹਾਂ, ਖ਼ਬਰ ਹੈ ਕਿ ਦੇਸੀ ਗਰਲ ਪ੍ਰਿਅੰਕਾ ਜੋ ਲੰਬੇ ਸਮੇਂ ਬਾਅਦ ਬਾਲੀਵੁੱਡ ‘ਚ ਐਂਟਰੀ ਕਰ ਰਹੀ ਸੀ, ਹੁਣ ਉਸ ਨੇ ਸ਼ੂਟਿੰਗ ਸ਼ੁਰੂ ਹੋਣ ਤੋਂ ਪਹਿਲਾਂ 'ਭਾਰਤ' ਫ਼ਿਲਮ ਛੱਡ ਦਿੱਤੀ ਹੈ।




ਇਹ ਖ਼ਬਰ ਕੋਈ ਅਫਵਾਹ ਨਹੀਂ। ਇਸ ਦੀ ਪੁਸ਼ਟੀ ਖੁਦ ਫ਼ਿਲਮ ਦੇ ਡਾਇਰੈਕਟਰ ਅਲੀ ਅਬਾਸ ਜ਼ਫਰ ਨੇ ਟਵਿਟਰ ‘ਤੇ ਪੋਸਟ ਸ਼ੇਅਰ ਕਰਕੇ ਦਿੱਤੀ ਹੈ। ਅਲੀ ਨੇ ਟਵਿਟਰ ‘ਤੇ ਜੋ ਪੋਸਟ ਕੀਤਾ ਹੈ, ਉਸ ਨਾਲ ਹਿੰਟ ਮਿਲ ਰਹੇ ਹਨ ਕਿ ਪ੍ਰਿਅੰਕਾ ਨੇ ਆਪਣੇ ਵਿਦੇਸ਼ੀ ਬੁਆਏਫ੍ਰੈਂਡ ਨਾਲ ਸੈਟਲ ਹੋਣ ਦਾ ਮਨ ਬਣਾ ਲਿਆ ਹੈ। ਉਹ ਨਿੱਕ ਜੋਨਸ ਨਾਲ ਅਕਤੂਬਰ ‘ਚ ਹੀ ਵਿਆਹ ਕਰ ਸਕਦੀ ਹੈ।

[embed]https://twitter.com/aliabbaszafar/status/1022673504536129541[/embed]

ਪੀਸੀ ਦੇ ਇਸ ਫੈਸਲੇ ਨਾਲ ਉਸ ਦੇ ਤੇ ਸਲਮਾਨ ਖਾਨ ਦੇ ਰਿਸ਼ਤਿਆਂ ‘ਚ ਵੀ ਕੁਝ ਖਟਾਸ ਆ ਸਕਦੀ ਹੈ। ਫ਼ਿਲਮ ‘ਚ ਦਿਸ਼ਾ ਪਟਾਨੀ ਨਾਲ ਤੱਬੂ ਵੀ ਹੈ। ਹੁਣ ਦੇਖ ਵਾਲੀ ਗੱਲ ਹੋਵੇਗੀ ਕਿ ਪ੍ਰਿਅੰਕਾ ਨੂੰ ਇਸ ਫ਼ਿਲਮ ‘ਚ ਬਾਲੀਵੁੱਡ ਦੀ ਕਿਹੜੀ ਸੁੰਦਰੀ ਰਿਪਲੇਸ ਕਰਦੀ ਹੈ।