ਮੁੰਬਈ: ਦੇਸੀ ਗਰਲ ਪ੍ਰਿਅੰਕਾ ਆਪਣਾ 36ਵਾਂ ਜਨਮ ਦਿਨ ਮਨਾ ਕੇ ਵਾਪਸ ਆ ਗਈ ਹੈ। ਪ੍ਰਿਅੰਕਾ ਚੋਪੜਾ ਦੀ ਫ਼ਿਲਮਾਂ ‘ਚ ਵਾਪਸੀ ਨੂੰ ਲੈ ਕੇ ਫੈਨਸ ਦਾ ਕ੍ਰੇਜ਼ 7ਵੇਂ ਅਸਮਾਨ ‘ਤੇ ਹੈ। ਪੀਸੀ ਨੇ ਬੀਤੇ 4 ਸਾਲਾਂ ‘ਚ ਹਾਲੀਵੁੱਡ ਦੇ ਕਈ ਪ੍ਰੋਜੈਕਟ ਕੀਤੇ ਹਨ। ਹੁਣ ਉਹ ਦੋ ਹਿੰਦੀ ਫ਼ਿਲਮਾਂ ‘ਚ ਨਜ਼ਰ ਆਵੇਗੀ।   ਜੀ ਹਾਂ, ਪੀਸੀ ਨੇ ਸਲਮਾਨ ਖਾਨ ਦੀ ‘ਭਾਰਤ’ ਨਾਲ ਸਾਈਨ ਕੀਤੀ ਹੈ ਇੱਕ ਹੋਰ ਫ਼ਿਲਮ। ਇਸ ਦੀ ਓਫੀਸ਼ੀਅਲ ਅਨਾਉਂਸਮੈਂਟ ਵੀ ਹੋ ਗਈ ਹੈ। ਪ੍ਰਿਅੰਕਾ ਚੋਪੜਾ ‘ਭਾਰਤ’ ਤੋਂ ਬਾਅਦ ਫਰਹਾਨ ਅਖ਼ਤਰ ਨਾਲ ‘ਸਕਾਈ ਇਜ਼ ਪਿੰਕ’ ‘ਚ ਨਜ਼ਰ ਆਵੇਗੀ। ਇਸ ਫ਼ਿਲਮ ਦੀ ਕਾਫੀ ਲੰਬੇ ਸਮੇਂ ਤੋਂ ਚਰਚਾ ਹੋ ਰਹੀ ਸੀ। ਪ੍ਰਿਅੰਕਾ ਫ਼ਿਲਮ ਦਾ ਹਿੱਸਾ ਹੋਵੇਗੀ, ਇਸ ਦੀ ਅਨਾਉਂਸਮੈਂਟ ਹੁਣ ਹੋਈ ਹੈ।
‘ਸਕਾਈ ਇਜ਼ ਪਿੰਕ’ ਦਾ ਡਾਇਰੈਕਸ਼ਨ ਸੋਨਾਲੀ ਬੋਸ ਕਰਨ ਵਾਲੀ ਹੈ ਜੋ ਇੱਕ ਬਾਈਓਪਿਕ ਹੋਵੇਗੀ। ਫ਼ਿਲਮ ਆਇਸ਼ਾ ਚੌਧਰੀ ਦੀ ਜਿੰਦਗੀ ਤੇ ਉਸ ਦੀ ਬੁੱਕ ‘ਤੇ ਬੇਸਡ ਹੈ। ਪ੍ਰਿਅੰਕਾ ਤੇ ਫਰਹਾਨ ਇਸ ਫ਼ਿਲਮ ‘ਚ ਇੱਕ ਧੀ ਦੇ ਮਾਂ-ਪਿਓ ਦਾ ਰੋਲ ਪਲੇ ਕਰਨਗੇ।
ਫ਼ਿਲਮ ‘ਚ ਉਨ੍ਹਾਂ ਦੀ ਧੀ ਦਾ ਰੋਲ ‘ਦੰਗਲ’ ਫੇਮ ਜਾਇਰਾ ਵਸੀਮ ਨਿਭਾਵੇਗੀ, ਜੋ ਆਇਸ਼ਾ ਦਾ ਕਿਰਦਾਰ ਕਰੇਗੀ। ਇਸ ਗੱਲ ਦਾ ਐਲਾਨ ਟ੍ਰੇਡ ਐਨਾਲਿਸਟ ਤਰਨ ਆਦਰਸ਼ ਨੇ ਟਵੀਟ ਕਰਕੇ ਕੀਤੀ ਹੈ।
ਪਹਿਲਾ ਇਸ ਫ਼ਿਲਮ ‘ਚ ਅਭਿਸ਼ੇਕ ਬੱਚਨ ਨੂੰ ਕਾਸਟ ਕਰਨ ਦੀਆਂ ਗੱਲਾਂ ਹੋ ਰਹੀਆਂ ਸੀ ਪਰ ਬਾਅਦ ‘ਚ ਫ਼ਿਲਮ ‘ਚ ਅਭਿਸ਼ੇਕ ਨੂੰ ਰਿਪਲੇਸ ਕਰਕੇ ਫਰਹਾਨ ਨੇ ਐਂਟਰੀ ਕਰ ਲਈ ਹੈ। ਹੁਣ ਸਲਮਾਨ ਦੇ ਨਾਲ-ਨਾਲ ਫਰਹਾਨ ਦੇ ਨਾਲ ਵੀ ਪ੍ਰਿਅੰਕਾ ਸਿਲਵਰ ਸਕਰੀਨ ‘ਤੇ ਨਜ਼ਰ ਆਵੇਗੀ।