ਮੁੰਬਈ: ਬੌਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਇਨ੍ਹੀਂ ਦਿਨੀਂ ਆਪਣੇ ਪਤੀ ਨਿੱਕ ਜੋਨਸ ਨਾਲ ਕੁਆਲਿਟੀ ਟਾਈਮ ਸਪੈਂਡ ਕਰ ਰਹੀ ਹੈ ਤੇ ਸੋਸ਼ਲ ਮੀਡੀਆ 'ਤੇ ਵੀ ਬਹੁਤ ਐਕਟਿਵ ਹੈ। ਹਾਲ ਹੀ ਵਿੱਚ, ਪ੍ਰਿਯੰਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਨਿੱਕ ਜੋਨਸ ਵੀ ਨਜ਼ਰ ਆਏ।
ਵੀਡੀਓ ਵਿੱਚ ਪ੍ਰਿਯੰਕਾ ਨੇ ਕਿਹਾ ਕਿ ਉਹ ਆਉਣ ਵਾਲੇ 93 ਆਸਕਰ ਵਿੱਚ ਨੌਮੀਨੇਸ਼ਨ ਦਾ ਐਲਾਨ ਕਰਨ ਜਾ ਰਹੀ ਹੈ। ਵੀਡੀਓ ਵਿੱਚ ਪ੍ਰਿਅੰਕਾ ਬਹੁਤ ਖੁਸ਼ ਨਜ਼ਰ ਆਈ। ਪ੍ਰਿਯੰਕਾ ਨੇ ਕਿਹਾ ਕਿ ਅਸੀਂ ਆਸਕਰ ਨੌਮੀਨੇਸ਼ਨ ਦੀ ਅਨਾਊਸਮੈਂਟ ਕਰ ਰਹੇ ਹਾਂ। ਵੀਡੀਓ ਦੇ ਕੈਪਸ਼ਨ ਵਿੱਚ ਪ੍ਰਿਯੰਕਾ ਨੇ the academy ਨੂੰ ਟੈਗ ਕਰਦੇ ਹੋਏ ਲਿਖਿਆ, ਕੀ ਇਸ ਗੱਲ ਦਾ ਕੋਈ ਚਾਂਸ ਹੈ ਕਿ ਮੈਂ ਆਸਕਰ ਨੌਮੀਨੇਸ਼ਨ ਦੀ ਅਨਾਊਸਮੈਂਟ ਇਕੱਲੇ ਕਰਾਂ? ਆਖਰ ਵਿੱਚ ਪ੍ਰਿਯੰਕਾ ਨੇ ਲਿਖਿਆ ਮੈਂ ਮਜ਼ਾਕ ਕਰ ਰਹੀ ਹਾਂ।
ਵਰਲਡ ਦਾ ਸਭ ਤੋਂ ਵੱਡਾ ਐਵਾਰਡ ਸ਼ੋਅ ਦਾ 15 ਮਾਰਚ 2021 ਨੂੰ ਦੋ ਹਿੱਸਿਆਂ ਵਿੱਚ ਆਸਕਰ ਨੌਮੀਨੇਸ਼ਨ ਦੀ ਲਾਈਵ ਪੇਸ਼ਕਾਰੀ ਹੋਣ ਜਾ ਰਹੀ ਹੈ। ਇਸ ਵਿੱਚ 23 ਅਲੱਗ-ਅਲੱਗ ਕੈਟੇਗਰੀਆਂ ਨੋਮੀਨੇਟ ਹੋਣਗੀਆਂ। ਇਹ ਨੌਮੀਨੇਸ਼ਨ ਆਸਕਰ ਦੇ ਡਿਜੀਟਲ ਪਲੈਟਫੋਰਮਸ ਤੇ ਹੋਵੇਗੀ।
ਕੋਰੋਨਾ ਵਾਇਰਸ ਫੈਲਣ ਕਾਰਨ, ਇਸ ਵਾਰ ਇਹ ਐਵਾਰਡ ਸ਼ੋਅ ਥੋੜੀ ਦੇਰੀ ਨਾਲ ਕੀਤੇ ਜਾ ਰਹੇ ਹਨ। ਹਰ ਵਾਰ ਆਸਕਰ ਫਰਵਰੀ ਮਹੀਨੇ ਵਿਚ ਸ਼ੁਰੂ ਹੁੰਦੇ ਹਨ ਪਰ ਇਸ ਵਾਰ ਆਸਕਰ 26 ਅਪ੍ਰੈਲ ਨੂੰ ਹੋਣ ਜਾ ਰਿਹਾ ਹੈ।
ਇਹ ਵੀ ਪੜ੍ਹੋ: Modi Billboard: ਕੈਨੇਡਾ 'ਚ ਬਿੱਲਬੋਰਡ 'ਤੇ ਛਾਏ ਪ੍ਰਧਾਨ ਮੰਤਰੀ ਮੋਦੀ, ਭਾਰਤ ਦਾ ਕੀਤਾ ਧੰਨਵਾਦ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:https://play.google.com/store/apps/details?id=com.winit.starnews.hinhttps://apps.apple.com/in/app/abp-live-news/id811114904