ਮਸ਼ਹੂਰ ਗਾਇਕਾ ਹਰਸ਼ਦੀਪ ਕੌਰ ਹਾਲ ਹੀ 'ਚ ਮਾਂ ਬਣੀ ਹੈ। ਉਸ ਨੇ ਆਪਣੇ ਬੱਚੇ ਦਾ ਨਾਮ ਰੱਖ ਲਿਆ ਹੈ। ਸਿੰਗਰ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਆਪਣੇ ਬੇਟੇ ਤੇ ਪਤੀ ਨਾਲ ਬਹੁਤ ਹੀ ਖੂਬਸੂਰਤ ਤਸਵੀਰ ਸ਼ੇਅਰ ਕੀਤੀ ਹੈ। ਇਸ ਦੇ ਨਾਲ, ਉਸ ਨੇ ਅਰਥਾਂ ਦੇ ਨਾਲ ਆਪਣੇ ਨਵੇਂ ਜਨਮੇ ਬੱਚੇ ਦਾ ਨਾਮ ਦੱਸਿਆ। ਉਸ ਨੇ ਕਿਹਾ ਕਿ ਉਹ "ਕਲਾ, ਸਕਿੱਲ ਤੇ ਟੈਲੇਂਟ ਨਾਲ ਹਰੇਕ ਨੂੰ ਪ੍ਰਭਾਵਿਤ ਕਰੇਗਾ।" ਉਥੇ ਹੀ ਯੂਜ਼ਰਸ ਉਸ ਨੂੰ ਮੁਬਾਰਕਬਾਦ ਦੇ ਰਹੇ ਹਨ।


 


ਗਾਇਕਾ ਹਰਸ਼ਦੀਪ ਕੌਰ ਨੇ ਆਪਣੇ ਬੇਟੇ ਦਾ ਨਾਮ 'ਹੁਨਰ ਸਿੰਘ' ਰੱਖਿਆ ਹੈ। ਇਸ ਦੇ ਨਾਲ, ਉਸ ਨੇ ਇਸ ਦਾ ਅਰਥ ਵੀ ਦੱਸਿਆ। ਇੰਸਟਾਗ੍ਰਾਮ 'ਤੇ ਫੋਟੋ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ, "ਵਾਹਿਗੁਰੂ ਜੀ ਦੀ ਬਰਕਤ ਨਾਲ ਅਸੀਂ ਆਪਣੇ ਬੇਟੇ ਦਾ ਨਾਮ ਹੁਨਰ ਸਿੰਘ ਰੱਖਿਆ ਹੈ। ਉਸ ਨੂੰ ਆਪਣਾ ਪਿਆਰ ਅਤੇ ਆਸ਼ੀਰਵਾਦ ਦਿਓ।" ਇਸ ਦੇ ਨਾਲ ਹੀ ਲੋਕ ਇਸ ਪੋਸਟ 'ਤੇ ਆਪਣੀ ਜ਼ਬਰਦਸਤ ਫੀਡਬੈਕ ਵੀ ਦੇ ਰਹੇ ਹਨ।



ਇੰਸਟਾਗ੍ਰਾਮ 'ਤੇ ਲੋਕਾਂ ਨੇ ਹਰਸ਼ਦੀਪ ਅਤੇ ਉਸ ਦੇ ਪਰਿਵਾਰ ਨੂੰ ਵਧਾਈ ਦਿੱਤੀ ਹੈ। ਇਕ ਯੂਜ਼ਰ ਨੇ ਲਿਖਿਆ, "ਵਾਹਿਗੁਰੂ ਜੀ ਦੀਆਂ ਅਸੀਸਾਂ ਹਮੇਸ਼ਾਂ ਤੁਹਾਡੇ ਨਾਲ ਹਨ। ਆਪਣੇ ਅਤੇ ਆਪਣੇ ਬੱਚੇ ਦਾ ਖਾਸ ਖਿਆਲ ਰੱਖੋ।" ਇਕ ਹੋਰ ਯੂਜ਼ਰ ਨੇ ਲਿਖਿਆ, "ਯਕੀਨਨ ਇਹ ਸਾਡੇ ਸਾਰਿਆਂ ਲਈ ਬਹੁਤ ਖੁਸ਼ੀ ਦਾ ਮੌਕਾ ਹੈ। ਵਾਹਿਗੁਰੂ ਜੀ ਇਸ ਨੂੰ ਲੰਬੀ ਉਮਰ ਬਖਸ਼ਣ।" ਉਥੇ ਹੀ ਇੱਕ ਯੂਜ਼ਰ ਨੇ ਹਰਸ਼ਦੀਪ ਕੌਰ ਦੀ ਪ੍ਰਸ਼ੰਸਾ ਕਰਦੇ ਹੋਏ ਲਿਖਿਆ, "ਤੁਹਾਡੇ ਚਿਹਰੇ 'ਤੇ ਮੁਸਕੁਰਾਹਟ ਇਸੇ ਤਰ੍ਹਾਂ ਰਹੇ।"