ਮੁੰਬਈ: 1 ਜੂਨ ਨੂੰ ਐਕਟਰ ਆਰ ਮਾਧਵਨ 48 ਸਾਲ ਦੇ ਹੋ ਗਏ ਹਨ। ਇਸ ਵਾਰ ਉਨ੍ਹਾਂ ਦਾ ਬਰਥਡੇ ਵਰਕਿੰਗ ਹੀ ਰਿਹਾ। ਮਾਧਵਨ ਆਪਣੀ ਅੱਪਕਮਿੰਗ ਫ਼ਿਲਮ ‘ਜ਼ੀਰੋ’ ਦੀ ਸ਼ੂਟਿੰਗ ਕਰ ਰਹੇ ਹਨ ਪਰ ਉਨ੍ਹਾਂ ਦੇ ਕੋ-ਸਟਾਰਸ ਸ਼ਾਹਰੁਖ-ਅਨੁਸ਼ਕਾ ਨੇ ਮਾਧਵਨ ਨੂੰ ਘਰ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ।
ਜੀ ਹਾਂ, ਮਾਧਵਨ, ਸਾਹਰੁਖ ਤੇ ਅਨੁਸ਼ਕਾ ਫ਼ਿਲਮ ‘ਜ਼ੀਰੋ’ ‘ਚ ਨਜ਼ਰ ਆਉਣਗੇ। ਇਨ੍ਹਾਂ ਸਟਰਾਸ ਨੇ ਮਾਧਵਨ ਦੇ ਜਨਮ ਦਿਨ ‘ਤੇ ਉਨ੍ਹਾਂ ਨੂੰ ਸਰਪ੍ਰਾਈਜ਼ ਦੇਣ ਲਈ ਬਰਥਡੇ ਸੈਲੀਬ੍ਰੇਟ ਕੀਤਾ। ਸ਼ਾਹਰੁਖ ਤੇ ਅਨੁਸ਼ਕਾ ਨੇ ਮੈਡੀ ਦਾ ਜਨਮ ਦਿਨ ਕਾਫੀ ਸਪੈਸ਼ਲ ਬਣਾ ਦਿੱਤਾ। ਸੈੱਟ ‘ਤੇ ਬਰਥਡੇ ਸੈਲੀਬ੍ਰੇਟ ਕਰਨ ਦੀਆਂ ਤਸਵੀਰਾਂ ਨੂੰ ਮਾਧਵਨ ਨੇ ਆਪਣੇ ਇੰਟਾਗ੍ਰਾਮ ‘ਤੇ ਸ਼ੇਅਰ ਕੀਤਾ ਹੈ।
ਮਾਧਵਨ ਨੇ ਸੋਸ਼ਲ ਮੀਡੀਆ ‘ਤੇ ਕਿੰਗ ਖਾਨ ਤੇ ਅਨੁਸ਼ਕਾ ਨਾਲ ਕੇਕ ਕਟਣ ਦੀ ਤਸਵੀਰ ਵੀ ਸ਼ੇਅਰ ਕੀਤੀ। ਇਸ ਫੋਟੋ ਨੂੰ ਮਾਧਵਨ ਨੇ ਕੈਪਸ਼ਨ ਦਿੱਤਾ, ‘ਕ੍ਰੇਜ਼ੀ ਫਨ ਬਰਥਡੇ…ਓਹ ਮੈਨ…ਨ ਭੁੱਲਣ ਵਾਲਾ’। ਮਾਧਵਨ ਦੀ ਇਹ ਪੋਸਟ ਦੇਖ ਕੇ ਲੱਗਦਾ ਹੈ ਕਿ ਉਹ ਕਾਫੀ ਸਮਾਂ ਇਸ ਹੈਂਗਓਵਰ ਤੋਂ ਬਾਹਰ ਨਹੀਂ ਨਿਕਲ ਸਕਣਗੇ।
ਇਹ ਪਹਿਲੀ ਵਾਰ ਹੈ ਜਦੋਂ ਸ਼ਾਹਰੁਖ-ਅਨੁਸ਼ਕਾ ਨਾਲ ਮਾਧਵਨ ਕਿਸੇ ਫ਼ਿਲਮ ‘ਚ ਸਕ੍ਰੀਨ ਸ਼ੇਅਰ ਕਰ ਰਹੇ ਹਨ। ਸ਼ਾਹਰੁਖ ਤੇ ਮਾਧਵਨ ਨੂੰ ਇੱਕ ਸਕ੍ਰੀਨ ‘ਤੇ ਦੇਖਣਾ ਕਾਫੀ ਰੋਮਾਂਚਕ ਰਹੇਗਾ। ਆਨੰਦ ਐਲ ਰਾਏ ਫ਼ਿਲਮ ਨੂੰ ਡਾਇਰੈਕਟ ਕਰ ਰਹੇ ਹਨ। ਉਹ ਇਸ ਤੋਂ ਪਹਿਲਾਂ ਮਾਧਵਨ ਨਾਲ ਕੰਮ ਕਰ ਚੁੱਕੇ ਹਨ ਜਦੋਂਕਿ ਸ਼ਾਹਰੁਖ ਪਹਿਲੀ ਵਾਰ ਆਨੰਦ ਨਾਲ ਕੰਮ ਕਰ ਰਹੇ ਹਨ।