ਲੰਬੇ ਇੰਤਜ਼ਾਰ ਮਗਰੋਂ ਆ ਗਿਆ 'ਰੇਸ-3' ਦਾ ਟ੍ਰੇਲਰ
ਏਬੀਪੀ ਸਾਂਝਾ | 15 May 2018 06:26 PM (IST)
ਮੁੰਬਈ: ਇੱਕ ਲੰਬੇ ਇੰਤਜ਼ਾਰ ਤੇ ਸਲਮਾਨ ਖਾਨ ਦੇ ਮਜ਼ਾਕ ਕਰਨ ਤੋਂ ਬਾਅਦ ਫਿਲਹਾਲ ਸਲਮਾਨ ਦੀ ਮੱਚ-ਅਵੇਟਿਡ ਫ਼ਿਲਮ ‘ਰੇਸ-3’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਫ਼ਿਲਮ ਦਾ ਟ੍ਰੇਲਰ ਉਮੀਦਾਂ ‘ਤੇ ਖਰਾ ਉਤਰਦਾ ਨਜ਼ਰ ਆ ਰਿਹਾ ਹੈ। ਜ਼ਬਰਦਸਤ ਐਕਸ਼ਨ ਸੀਨਜ਼ ਦੇ ਨਾਲ-ਨਾਲ ਜੈਕਲਿਨ ਨੇ ਇਸ ‘ਚ ਗਲੈਮਰ ਦਾ ਤੜਕਾ ਲਾਇਆ ਹੈ। ਟ੍ਰੇਲਰ ਦੀ ਸ਼ੁਰੂਆਤ ਸਲਮਾਨ ਦੇ ਦਮਦਾਰ ਡਾਈਲਾਗ ਨਾਲ ਹੁੰਦੀ ਹੈ। ਇਹ ਡਾਈਲਾਗ ਹੈ ਸਿਕੰਦਰ ਯਾਨੀ ਸਲਮਾਨ ਖਾਨ ਦਾ। ਡਾਈਲਾਗ ਤੋਂ ਬਾਅਦ ਸ਼ੁਰੂ ਹੁੰਦੀ ਹੈ ਗੋਲੀਆਂ ਦੀ ਬਾਰਸ਼, ਜਿਸ ਤੋਂ ਬਾਅਦ ਫੇਰ ਆਉਂਦਾ ਹੈ ਸਿਕੰਦਰ ਦਾ ਇੱਕ ਹੋਰ ਡਾਈਲਾਗ। ਟ੍ਰੇਲਰ ‘ਚ ਇੱਕ-ਇੱਕ ਕਰਕੇ ਸਾਰੇ ਕ੍ਰੈਕਟਰਸ ਦੀ ਐਂਟਰੀ ਹੁੰਦੀ ਹੈ। ਹਰ ਕਿਰਦਾਰ ਦੀ ਐਂਟਰ ਵੀ ਇੱਕ ਡਾਈਲਾਗ ਨਾਲ ਹੀ ਹੁੰਦੀ ਹੈ। ਸਲਮਾਨ ਦੇ ਨਾਲ-ਨਾਲ ਫ਼ਿਲਮ ‘ਚ ਡੇਜ਼ੀ ਸ਼ਾਹ ਤੇ ਜੈਕਲਿਨ ਦਾ ਵੀ ਜ਼ਬਰਦਸਤ ਐਕਸ਼ਨ ਦੇਖਣ ਨੂੰ ਮਿਲੇਗਾ। ਫ਼ਿਲਮ 15 ਜੂਨ ਨੂੰ ਠੀਕ ਇੱਕ ਮਹੀਨੇ ਬਾਅਦ ਰਿਲੀਜ਼ ਹੋ ਰਹੀ ਹੈ। [embed]