ਸਨੀ ਦਿਓਲ ਨੇ ਬਣਾਈ ਤੂਫਾਨ ਦੀ ਵੀਡੀਓ, ਸੋਸ਼ਲ ਮੀਡੀਆ 'ਤੇ ਚਰਚਾ
ਏਬੀਪੀ ਸਾਂਝਾ | 15 May 2018 03:58 PM (IST)
ਬਾਲੀਵੁੱਡ ਦੇ ਦਿੱਗਜ ਅਦਾਕਾਰ ਸਨੀ ਦਿਓਲ ਆਪਣੇ ਪੁੱਤਰ ਕਰਨ ਦਿਓਲ ਦੀ ਡੈਬਿਊ ਫ਼ਿਲਮ ਸਬੰਧੀ ਕਾਫ਼ੀ ਰੁੱਝੇ ਲੱਗ ਰਹੇ ਹਨ। ਫ਼ਿਲਮ ਦੀ ਸ਼ੂਟਿੰਗ ਕਾਰਨ ਉਨ੍ਹਾਂ ਨੂੰ ਕਈ ਥਾਵਾਂ ’ਤੇ ਜਾਣਾ ਪੈਂਦਾ ਹੈ। ਇਸੇ ਸਬੰਧੀ ਹਾਲ ਹੀ ਵਿੱਚ ਉਹ ਗੁਰੂਗ੍ਰਾਮ ਪੁੱਜੇ ਸਨ। ਜਦੋਂ ਉਹ ਉੱਥੇ ਮੌਜੂਦ ਸੀ ਤਾਂ ਦਿੱਲੀ-ਐਨਸੀਆਰ ਸਣੇ ਦੇਸ਼ ਦੇ ਕਈ ਸੂਬਿਆਂ ਵਿੱਚ ਹਨ੍ਹੇਰੀ-ਤੂਫ਼ਾਨ ਆਪਣਾ ਕਹਿਰ ਵਰ੍ਹਾ ਰਿਹਾ ਸੀ। ਇਸੇ ਦੌਰਾਨ ਉਨ੍ਹਾਂ ਆਪਣੇ ਫ਼ੋਨ ਵਿੱਚ ਸ਼ੈਲਫੀ ਵੀਡੀਓ ਬਣਾਈ ਤੇ ਆਪਣੇ ਇੰਸਟਾਗਰਾਮ ਅਕਾਊਂਟ ’ਤੇ ਸ਼ੇਅਰ ਕੀਤਾ। ਇਸ ਵੀਡੀਓ ਨਾਲ ਉਨ੍ਹਾਂ ਲਿਖਿਆ, 'ਪਲ ਪਲ ਦਿਲ ਕੇ ਪਾਸ #ਗੁਰੂਗਰਾਮ' [embed]https://www.instagram.com/p/BiuIcPrhxUO/?utm_source=ig_embed[/embed] ਦੱਸਿਆ ਜਾਂਦਾ ਹੈ ਕਿ ਸਨੀ ਦਿਓਲ ਦਾ ਪੁੱਤਰ ਕਰਨ ਬਾਲੀਵੁੱਡ ਵਿੱਚ ਆਪਣੀ ਪਹਿਲੀ ਫ਼ਿਲਮ ‘ਪਲ ਪਲ ਦਿਲ ਕੇ ਪਾਸ’ ਤੋਂ ਐਂਟਰੀ ਕਰ ਰਿਹਾ ਹੈ। ਇਸ ਫ਼ਿਲਮ ਦੀ ਸ਼ੂਟਿੰਗ ਲਈ ਉਹ ਦੇਸ਼ ਦੀਆਂ ਕਈ ਥਾਵਾਂ ’ਤੇ ਜਾ ਰਹੇ ਹਨ। ਤੂਫ਼ਾਨ ਨਾਲ ਹੋਈਆਂ 71 ਮੌਤਾਂ ਗੌਰਤਲਬ ਹੈ ਕਿ ਬੀਤੇ ਦਿਨੀਂ ਆਏ ਤੂਫ਼ਾਨ ਨੇ ਦੇਸ਼ ਦੇ ਕਈ ਸੂਬਿਆਂ ਵਿੱਚ ਤਬਾਹੀ ਮਚਾਈ। ਕੇਂਦਰੀ ਗ੍ਰਹਿ ਮੰਤਰਾਲੇ ਮੁਤਾਬਕ ਪੰਜ ਸੂਬਿਆਂ ਵਿੱਚ ਬਿਜਲੀ ਡਿੱਗਣ ਤੇ ਹਨ੍ਹੇਰੀ ਨਾਲ ਮੀਂਹ ਆਉਣ ਕਾਰਨ 71 ਜਣਿਆਂ ਦੀ ਮੌਤ ਹੋਈ। ਇਕੱਲੇ ਉੱਤਰ ਪ੍ਰਦੇਸ਼ ਵਿੱਚ ਹੀ 42 ਮੌਤਾਂ ਹੋਈਆਂ।