ਮੁੰਬਈ: ਅਨੁਸ਼ਕਾ ਸ਼ਰਮਾ ਜ਼ਿਆਦਾਤਰ ਮੈਚਾਂ ‘ਚ ਪਤੀ ਵਿਰਾਟ ਕੋਹਲੀ ਨੂੰ ਸਪੋਰਟ ਕਰਨ ਪਹੁੰਚਦੀ ਹੈ, ਪਰ 14 ਮਈ ਨੂੰ ਹੋਏ ਮੈਚ ‘ਚ ਉਹ ਖੁਦ ਨਾ ਆ ਸਕੀ। ਅਨੁਸ਼ਕਾ ਨੇ ਵਿਰਾਟ ਦਾ ਹੌਸਲਾ ਵਧਾਉਣ ਲਈ ਸੋਸ਼ਲ ਮੀਡੀਆ ‘ਤੇ ਪੋਸਟ ਪਾਈ। ਅਨੁਸ਼ਕਾ ਨੇ ਵਿਰਾਟ ਦੇ ਨਾਂ ਦੀ ਟੀ-ਸ਼ਰਟ ਪਾ ਕੇ ਫੋਟੋ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਤੇ ਕੈਪਸ਼ਨ ਦਿੱਤਾ, ‘ਕਮਓਨ ਬੁਆਏਜ਼’।


ਆਈ.ਪੀ.ਐਲ ਦੇ 11ਵੇਂ ਸੀਜ਼ਨ ‘ਚ ਵਿਰਾਟ ਦਾ 14 ਮਈ ਨੂੰ ਮੁਕਾਬਲਾ ਕਿੰਗਸ ਇਲੈਵਨ ਪੰਜਾਬ ਨਾਲ ਸੀ। ਇਸ ਤੋਂ ਪਹਿਲਾਂ ਪੰਜਾਬ ਟੀਮ ਦੋ ਮੈਚ ਹਾਰ ਚੁੱਕੀ ਸੀ ਤੇ ਬੈਂਗਲੌਰ ਇੱਕ ਇਕ ਮੈਚ ਜਿੱਤ ਕੇ ਆਪਣੀ ਵਾਪਸੀ ਕਰ ਰਹੀ ਸੀ। ਇਸ ਮੈਚ ‘ਚ ਵੀ ਵਿਰਾਟ ਦੀ ਟੀਮ ਰਾਈਲ ਚੈਲੇਂਜਰ ਬੈਂਗਲੂਰ ਜੈਤੂ ਰਹੀ।