ਵਾਣੀ ਕਪੂਰ ਬਣੇਗੀ ਰਣਬੀਰ ਦੀ ਲੀਡਿੰਗ ਲੇਡੀ
ਏਬੀਪੀ ਸਾਂਝਾ | 14 May 2018 06:28 PM (IST)
ਮੁੰਬਈ: ਫ਼ਿਲਮ ‘ਸ਼ਮਸ਼ੇਰਾ’ ‘ਚ ਐਕਟਰਸ ਵਾਣੀ ਕਪੂਰ ਰਣਬੀਰ ਕਪੂਰ ਦੇ ਓਪੋਜਿਟ ਨਜ਼ਰ ਆਉਣਗੇ। ਡਾਇਰੈਕਟਰ ਕਰਨ ਮਲਹੋਤਰਾ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਕਰਨ ਨੇ ਬਿਆਨ ਦਿੱਤਾ ਹੈ ਕਿ ‘ਫ਼ਿਲਮ ‘ਚ ਵਾਣੀ ਕਪੂਰ ਮੁੱਖ ਭੂਮਿਕਾ ‘ਚ ਨਜ਼ਰ ਆਵੇਗੀ। ਉਹ ਰਣਬੀਰ ਕਪੂਰ ਦੇ ਸਫਰ 'ਚ ਉਸ ਦਾ ਸਾਥ ਦਵੇਗੀ’। ਉਨ੍ਹਾਂ ਨੇ ਦੱਸਿਆ ਕਿ ਇਸ ਰੋਲ ਲਈ ਵਾਣੀ ਇੱਕਦਮ ਸਹੀ ਹੈ। ਉਹ ਚੰਗੀ ਅਦਾਕਾਰਾ, ਡਾਂਸਰ ਤੇ ਖੂਬਸੂਰਤ ਵੀ ਹੈ। ਅਸੀਂ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਪਰਦੇ ‘ਤੇ ਕੁਝ ਨਵਾਂ ਤੇ ਸ਼ਾਨਦਾਰ ਲਿਆਉਣਾ ਚਾਹੁੰਦੇ ਸੀ। ਵਾਣੀ ਇਸ ਲਈ ਬਿਲਕੁਲ ਫਿੱਟ ਹੈ। ਹਾਲ ਹੀ ‘ਚ ਫ਼ਿਲਮ ਦਾ ਇੱਕ ਟੀਜ਼ਰ ਲਾਂਚ ਕੀਤਾ ਗਿਆ ਸੀ ਜਿਸ ‘ਚ ਸਿਰਫ ਇੱਕ ਹੀ ਡਾਈਲਾਗ ਸੀ। ਯਸ਼ਰਾਜ ਨਾਲ ਰਣਬੀਰ ਕਪੂਰ 9 ਸਾਲ ਬਾਅਦ ਕੰਮ ਕਰ ਰਹੇ ਹਨ। ਇਸ ਫ਼ਿਲਮ ਦੀ ਸ਼ੁਟਿੰਗ ਇਸੇ ਸਾਲ ਸ਼ੁਰੂ ਹੋਵੇਗੀ। ਅਗਲੇ ਸਾਲ ਦੇ ਮੱਧ ਤੱਕ ਇਸਦੀ ਸ਼ੂਟਿੰਗ ਵੀ ਪੂਰੀ ਹੋ ਜਾਵੇਗੀ। ਫ਼ਿਲਮ ਦੀ ਰਿਲੀਜ਼ ਡੇਟ ਅਜੇ ਤੱਕ ਕਫਰਮ ਨਹੀਂ। ਰਣਭਰਿ ਇਸ ਫ਼ਿਲਮ ਤੋਂ ਪਹਿਲਾਂ ‘ਬ੍ਰਹਮਾਸਤਰ’ ਦੀ ਸ਼ੂਟਿੰਗ ਪੂਰੀ ਕਰਨਗੇ। ਇਸ ਫ਼ਿਲਮ ‘ਚ ਰਣਬੀਰ ਦੇ ਨਾਲ ਆਲਿਆ ਭੱਟ ਨਜ਼ਰ ਆਵੇਗੀ।