ਮੁੰਬਈ: 40 ਤੋਂ 50 ਦੇ ਦਹਾਕੇ ਦੇ ਬੇਬਾਕ ਅਫਸਾਨਾ-ਨਿਗਾਰ ਮੰਟੋ ਦੀ ਬਾਇਓਪਿਕ ਦਾ ਟੀਜ਼ਰ ਲੋਕਾਂ ‘ਚ ਉਤਸੁਕਤਾ ਵਧਾਉਣ ਲਈ ਕਾਫੀ ਹੈ। ਨਵਾਜ਼ ਮੰਟੋ ਦੇ ਕਿਰਦਾਰ ‘ਚ ਰਮੇ ਹੋਏ ਨਜ਼ਰ ਆ ਰਹੇ ਹਨ। ਫ਼ਿਲਮ ਦਾ ਟੀਜ਼ਰ ਮੰਟੋ ਦੀ ਜਿੰਦਗੀ ਨਾਲ ਜੁੜੀਆਂ ਉਨ੍ਹਾਂ ਖਾਸ ਘਟਨਾਵਾਂ ਦਾ ਜ਼ਿਕਰ ਕਰ ਰਿਹਾ ਹੈ ਜਿਨ੍ਹਾਂ ਨੂੰ ਸਾਹਿਤ ਦੇ ਸ਼ੌਕੀਨ ਤੇ ਮੰਟੋ ਦੇ ਦੋਸਤ ਪਹਿਲਾਂ ਤੋਂ ਹੀ ਜਾਣਦੇ ਸੀ।




‘ਮੰਟੋ’ ਦੀ ਟੀਜ਼ਰ ‘ਚ ‘ਠੰਢਾ ਗੋਸ਼ਤ’ ਤੋਂ ਬਾਅਦ ਪੈਦਾ ਹੋਏ ਵਿਵਾਦ ਦੀ ਝਲਕ ਵੀ ਨਜ਼ਰ ਆ ਰਹੀ ਹੈ। ਭਾਰਤ-ਪਾਕਿ ਵੰਡ ਨੂੰ ਲੈ ਕੇ ਮੰਟੋ ਦੀ ਆਰਥਿਕ ਹਾਲਾਤ ‘ਚ ਜ਼ਿਦਾਦਿਲੀ ਵੀ। ‘ਮੰਟੋ’ ਦਾ ਟੀਜ਼ਰ ਜਿਹੋ ਜਿਹਾ ਹੋਣਾ ਚਾਹੀਦਾ ਸੀ, ਇਹ ਟੀਜ਼ਰ ਉਸੇ ਤਰ੍ਹਾਂ ਦਾ ਹੈ। ਡਾਇਰੈਕਟਰ ਨੇ ਇਸ ਟੀਜ਼ਰ ਨਾਲ ਮੰਟੋ ਦੀਆਂ ਕਹਾਣੀਆਂ ਦਾ ਰਸ ਦਰਸ਼ਕਾਂ ‘ਚ ਘੋਲ ਦਿੱਤਾ ਹੈ।

[embed]

ਟੀਜ਼ਰ ‘ਚ ਨਵਾਜ਼ੂਦੀਨ ਦੇ ਕੁਝ ਸ਼ਾਨਦਾਰ ਡਾਈਲਾਗ ਵੀ ਹਨ। ਫ਼ਿਲਮ ਦੇ ਟੀਜ਼ਰ ‘ਚ ਮੰਟੋ ਦੀ ਜਿੰਦਗੀ ਦੇ 4-5 ਮੁੱਖ ਘਟਨਾਵਾਂ ਦਾ ਜ਼ਿਕਰ ਸਾਫ ਨਜ਼ਰ ਆ ਰਿਹਾ ਹੈ। ਜੇਕਰ ਹੁਣ ਇਹ ਕਿਹਾ ਜਾਵੇ ਕਿ ਡਾਇਰੈਕਟਰ ਦੀ ਇਸ ਫਿਲਮ ਨੂੰ ਲੈ ਕੇ ਮਟੋ ਲਈ ਨਵਾਜ਼ ਨੂੰ ਚੁਣਨਾ ਸਹੀ ਫੈਸਲਾ ਸੀ।

ਫ਼ਿਲਮ ਦਾ ਨਿਰਮਾਣ ਵਾਈਕਾਮ 18 ਮੋਸ਼ਨ ਪਿਕਚਰ ਨੇ ਕੀਤਾ ਹੈ। ਇਸ ਫ਼ਿਲਮ ‘ਚ ਨਵਾਜ਼ੂਦੀਨ ਸਿਦੱਕੀ ਤੋਂ ਇਲਾਵਾ ਤਾਹਿਰ ਭਸੀਨ, ਰਸਿਕਾ ਦੁੱਗਲ, ਜਾਵੇਦ ਅਖ਼ਤਰ, ਚੰਦਨ ਰਾਏ, ਰਿਸ਼ੀ ਕਪੂਰ, ਰਣਵੀਰ ਸ਼ੌਰੀ, ਈਲਾ ਅਰੁਣ, ਪਰੇਸ਼ ਰਾਵਲ ਤੇ ਤਿਲੋਤਮਾ ਸ਼ੋਮ ਜਿਹੇ ਕਲਾਕਾਰ ਸ਼ਾਮਲ ਹਨ। ਫ਼ਿਲਮ ਹਾਲ ਹੀ ‘ਚ ਫਰਾਂਸ ‘ਚ ਚੱਲ ਰਹੇ ਕਾਨਸ ਫੈਸਟੀਵਲ ‘ਚ ਵੀ ਦਿਖਾਈ ਗਈ ਤੇ ਭਾਰਤ ‘ਚ ਇਹ ਫ਼ਿਲਮ ਸਾਲ ਦੇ ਮੱਧ ਤੱਕ ਰਿਲੀਜ਼ ਹੋਵੇਗੀ।