'ਐ ਦਿਲ ਹੈ ਮੁਸ਼ਕਿਲ', 'ਰਈਸ' ਅਤੇ 'ਡਿਅਰ ਜ਼ਿੰਦਗੀ', ਤਿੰਨ ਉਹ ਵੱਡੀਆਂ ਫਿਲਮਾਂ ਹਨ, ਜਿਹਨਾਂ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ। ਵਜ੍ਹਾ ਇਹ ਹੈ ਕਿ ਇਹਨਾਂ ਫਿਲਮਾਂ ਵਿੱਚ ਪਾਕਿਸਤਾਨੀ ਅਦਾਕਾਰ ਸ਼ਾਮਲ ਹਨ। ਖ਼ਬਰ ਹੈ ਕਿ ਐਮ.ਐਨ.ਐਸ. ਦੇ ਮੁਖੀ ਠਾਕਰੇ ਹਾਲੇ ਵੀ ਇਸ ਗੱਲ 'ਤੇ ਅੜੇ ਹਨ ਕਿ ਉਹ ਫਿਲਮਾਂ ਨੂੰ ਰਿਲੀਜ਼ ਨਹੀਂ ਹੋਣ ਦੇਣਗੇ।
ਹਾਲ ਹੀ ਵਿੱਚ ਇਹਨਾਂ ਫਿਲਮਾਂ ਦੇ ਨਿਰਮਾਤਾਵਾਂ ਨੇ ਐਸੋਸੀਏਸ਼ਨ ਨਾਲ ਮੀਟਿੰਗ ਵੀ ਕੀਤੀ ਹੈ। ਨਿਰਮਾਤਾਵਾਂ ਦਾ ਕਹਿਣਾ ਹੈ ਕਿ ਪਾਕਿਸਤਾਨੀ ਅਦਾਕਾਰ ਤਾਂ ਕੰਮ ਕਰਕੇ ਆਪਣਾ ਪੈਸਾ ਲੈ ਗਏ। ਪਰ ਜੇਕਰ ਹੁਣ ਇਹ ਫਿਲਮਾਂ ਰਿਲੀਜ਼ ਨਹੀਂ ਹੁੰਦੀਆਂ ਤਾਂ ਉਹਨਾਂ ਨੂੰ ਵੱਡਾ ਨੁਕਸਾਨ ਹੋ ਜਾਵੇਗਾ।
'ਐ ਦਿਲ ਹੈ ਮੁਸ਼ਕਿਲ' ਵਿੱਚ ਫਵਾਦ ਖ਼ਾਨ ਅਤੇ 'ਰਈਸ' ਵਿੱਚ ਮਾਹਿਰਾ ਖ਼ਾਨ ਮੁੱਖ ਭੂਮਿਕਾਵਾਂ ਵਿੱਚ ਹਨ। ਜੇਕਰ ਉਹਨਾਂ ਨੂੰ ਕੱਢਿਆ ਜਾਂਦਾ ਹੈ ਤਾਂ ਦੁਬਾਰਾ ਤੋਂ ਫਿਲਮ ਸ਼ੂਟ ਕਰਨੀ ਪਵੇਗੀ।