ਮੁੰਬਈ: ਬਾਲੀਵੁੱਡ ਐਕਟਰਸ ਰਾਖੀ ਸਾਵੰਤ ਅਕਸਰ ਕਿਸੇ ਨਾ ਕਿਸੇ ਕਾਰਨ ਸੁਰਖੀਆਂ ਵਿੱਚ ਰਹਿੰਦੀ ਹੈ। ਹਾਲ ਹੀ ਵਿੱਚ ਉਹ ਇੱਕ ਵਾਰ ਫਿਰ ਸੁਰਖੀਆਂ ਵਿੱਚ ਆਈ ਹੈ। ਦਰਅਸਲ, ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਨੇ ਆਪਣੇ ਇੱਕ ਬਿਆਨ ਵਿੱਚ ਰਾਖੀ ਸਾਵੰਤ ਦਾ ਨਾਂਅ ਲਿਆ। ਇਸ ਤੋਂ ਬਾਅਦ ਜਦੋਂ ਰਾਖੀ ਸਾਵੰਤ ਨੂੰ ਇਹ ਜਾਣਕਾਰੀ ਮਿਲੀ ਤਾਂ ਉਹ ਗੁੱਸੇ ਵਿੱਚ ਆ ਗਈ। ਇਸ ਤੋਂ ਬਾਅਦ ਰਾਖੀ ਨੇ ਰਾਘਵ ਚੱਢਾ ਨੂੰ ਚਿਤਾਵਨੀ ਦਿੱਤੀ। ਉਸ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਪਿਛਲੇ ਦਿਨੀਂ ਸੀਨੀਅਰ ਕਾਂਗਰਸੀ ਨੇਤਾ ਨਵਜੋਤ ਸਿੰਘ ਸਿੱਧੂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਬਾਰੇ ਵੱਡਾ ਬਿਆਨ ਦਿੱਤਾ ਸੀ। ਇਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਆਗੂ ਰਾਘਵ ਚੱਢਾ ਨੇ ਨਵਜੋਤ ਸਿੰਘ ਸਿੱਧੂ ਨੂੰ ਨਿਸ਼ਾਨਾ ਬਣਾਇਆ ਅਤੇ ਉਨ੍ਹਾਂ ਨੂੰ ਪੰਜਾਬ ਦੀ ਸਿਆਸਤ ਦੀ ਰਾਖੀ ਸਾਵੰਤ ਕਿਹਾ। ਜਦੋਂ ਰਾਖੀ ਸਾਵੰਤ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਸਨੇ ਰਾਘਵ ਚੱਢਾ ਨੂੰ ਖਰੀ-ਖਰੀ ਸੁਣਾਈ। ਉਸ ਨੇ ਰਾਘਵ ਨੂੰ ਖੁਦ ਤੋਂ ਦੂਰ ਰਹਿਣ ਲਈ ਕਿਹਾ।
ਰਾਖੀ ਨੇ ਰਾਘਵ ਚੱਢਾ ਨੂੰ ਕਹੀ ਇਹ ਗੱਲ
ਰਾਖੀ ਸਾਵੰਤ ਨੂੰ ਮੀਡੀਆ ਕਰਮੀਆਂ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਨੇ ਸਿਧੂ ਨੂੰ ਰਾਜਨੀਤੀ ਦੀ ਰਾਖੀ ਸਾਵੰਤ ਕਿਹਾ ਹੈ। ਇਸ 'ਤੇ ਰਾਖੀ ਨੇ ਕਿਹਾ, "ਰਾਘਵ ਚੱਢਾ, ਮੇਰੇ ਅਤੇ ਮੇਰੇ ਨਾਂਅ ਤੋਂ ਦੂਰ ਰਹੋ। ਮਿਸਟਰ ਚੱਢਾ, ਤੁਸੀਂ ਖੁਦ ਨੂੰ ਵੇਖੋ, ਤੁਹਾਨੂੰ ਟ੍ਰੈਂਡਿੰਗ ਵਿੱਚ ਆਉਣ ਲਈ ਮੇਰੇ ਨਾਂਅ ਦੀ ਲੋੜ ਪਈ।"
ਇਸ ਦੇ ਨਾਲ ਹੀ ਦੱਸ ਦੇਈਏ ਕਿ ਰਾਘਵ ਚੱਢਾ ਅਤੇ ਨਵਜੋਤ ਸਿੰਘ ਸਿੱਧੂ ਵਿਚਾਲੇ ਵਿਵਾਦ ਕਾਫੀ ਵਧ ਗਿਆ ਸੀ। ਇਸ ਤੋਂ ਬਾਅਦ ਰਾਖੀ ਸਾਵੰਤ ਨੇ ਟਵਿੱਟਰ 'ਤੇ ਟ੍ਰੈਂਡ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਨਾਲ ਹੀ ਮੀਡੀਆ ਨੇ ਰਾਖੀ ਨਾਲ ਬਿੱਗ ਬੌਸ ਓਟੀਟੀ ਦੀ ਜੇਤੂ ਬਾਰੇ ਵੀ ਗੱਲ ਕੀਤੀ। ਜਿਸ 'ਤੇ ਉਸ ਨੂੰ ਕਿਹਾ ਕਿ ਉਸ ਨੂੰ ਲਗਦਾ ਹੈ ਕਿ ਦਿਵਿਆ ਅਗਰਵਾਲ ਜਾਂ ਪ੍ਰਤੀਕ ਸਹਿਜਪਾਲ ਸ਼ੋਅ ਜਿੱਤ ਸਕਦੇ ਹਨ ਕਿਉਂਕਿ ਦੋਵੇਂ ਬਹੁਤ ਵਧੀਆ ਖੇਡ ਰਹੇ ਹਨ।
ਇਹ ਵੀ ਪੜ੍ਹੋ: ਵਰਲਡ ਟ੍ਰੇਡ ਸੈਂਟਰ ਮੈਮੋਰੀਅਲ ਦੇ ਕੋਲ ਮਿਲੇ 300 ਮ੍ਰਿਤ ਪੰਛੀ, ਮੌਤ ਦਾ ਕਾਰਨ ਹੈਰਾਨ ਕਰਨ ਵਾਲਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904