Rajinikanth Upcoming Film: ਸਾਊਥ 'ਚ 'ਥਲਾਈਵਾ' ਦੇ ਨਾਂ ਨਾਲ ਮਸ਼ਹੂਰ ਰਜਨੀਕਾਂਤ ਇਕ ਵਾਰ ਫਿਰ ਤੋਂ ਆਪਣੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹਨ। 'ਜੇਲਰ' ਦੀ ਸ਼ਾਨਦਾਰ ਸਫਲਤਾ ਤੋਂ ਬਾਅਦ ਹੁਣ ਉਨ੍ਹਾਂ ਦੀ ਅਗਲੀ ਫਿਲਮ 'ਥਲਾਈਵਰ 171' ਦਾ ਐਲਾਨ ਕੀਤਾ ਗਿਆ ਹੈ।ਇਸ ਗੱਲ ਦੀ ਪ੍ਰੋਡਕਸ਼ਨ ਹਾਊਸ ਸਨ ਪਿਕਚਰਸ ਨੇ ਆਪਣੇ ਟਵਿੱਟਰ ਹੈਂਡਲ ‘ਤੇ ਦਿੱਤੀ ਹੈ।
ਰਜਨੀਕਾਂਤ ਦੀ ਅਗਲੀ ਫਿਲਮ ਦਾ ਹੋਇਆ ਐਲਾਨਫਿਲਮ ਦਾ ਪਹਿਲਾ ਪੋਸਟਰ ਸ਼ੇਅਰ ਕਰਦੇ ਹੋਏ ਸਨ ਪਿਕਚਰਸ ਨੇ ਕੈਪਸ਼ਨ 'ਚ ਲਿਖਿਆ, ''ਸਾਨੂੰ ਸੁਪਰਸਟਾਰ ਰਜਨੀਕਾਂਤ ਦੀ ਥਲਾਈਵਰ 171 ਦਾ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ। ਇਸ ਫਿਲਮ ਨੂੰ ਲੋਕੇਸ਼ ਕੰਗਰਾਜ ਡਾਇਰੈਕਟ ਕਰ ਰਹੇ ਹਨ। ਇਸ ਫਿਲਮ ਨੂੰ ਵੀ ਉਨ੍ਹਾਂ ਨੇ ਲਿਖਿਆ ਹੈ। ਇਸ ਦੇ ਸੰਗੀਤ ਦੀ ਜ਼ਿੰਮੇਵਾਰੀ ਅਨਿਰੁਧ ਰਵੀਚੰਦਰ ਕੋਲ ਹੈ। ਉੱਥੇ ਹੀ ਫਿਲਮ Anbariv ਸਟੰਟ ਮਾਸਟਰ ਹੋਣਗੇ।"
ਇਹ ਵੀ ਪੜ੍ਹੋ: Sunny Deol On Politics: ਕੀ ਸੰਨੀ ਦਿਓਲ ਛੱਡਣਗੇ ਸਿਆਸਤ? ਜਾਣੋ ਇਸ ਸਵਾਲ ਤੇ 'ਗਦਰ 2' ਦੇ ਅਦਾਕਾਰ ਦਾ ਜਵਾਬ?
ਰਜਨੀਕਾਂਤ ਬਣੇ ਸਭ ਤੋਂ ਮਹਿੰਗੇ ਐਕਟਰ
'ਜੇਲਰ' ਦੀ ਗੱਲ ਕਰੀਏ ਤਾਂ ਇਸ ਫਿਲਮ ਨੇ ਦੁਨੀਆ ਭਰ ਦੇ ਬਾਕਸ ਆਫਿਸ 'ਤੇ 600 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਹੈ। ਉੱਥੇ ਹੀ ਥਲਾਈਵਾ ਨੂੰ ਇਸ ਫਿਲਮ ਲਈ ਭਾਰੀ ਫੀਸ ਵੀ ਮਿਲੀ ਹੈ ਅਤੇ ਉਹ ਦੇਸ਼ ਦੇ ਸਭ ਤੋਂ ਮਹਿੰਗੇ ਅਦਾਕਾਰ ਬਣ ਗਏ ਹਨ। ਸੁਪਰਸਟਾਰ ਨੂੰ 'ਜੇਲਰ' ਲਈ 210 ਕਰੋੜ ਰੁਪਏ ਮਿਲੇ ਹਨ। ਜਵਾਨ ਦੇ ਨਾਲ ਹੈ ਖਾਸ ਕੁਨੈਕਸ਼ਨਰਜਨੀਕਾਂਤ ਦੀ ਇਸ ਫਿਲਮ ਦਾ ਸ਼ਾਹਰੁਖ ਖਾਨ ਦੀ 'ਜਵਾਨ' ਨਾਲ ਖਾਸ ਸਬੰਧ ਹੈ। 'ਜਵਾਨ' 'ਚ ਸ਼ਾਨਦਾਰ ਸੰਗੀਤ ਦੇਣ ਵਾਲੇ ਅਨਿਰੁਧ ਰਵੀਚੰਦਰ 'ਥਲਾਈਵਰ 171' 'ਚ ਵੀ ਸੰਗੀਤ ਦੇ ਰਹੇ ਹਨ।
ਪ੍ਰਾਈਮ ਵੀਡੀਓ 'ਤੇ ਹੈ ਰਜਨੀਕਾਂਤ ਦੀ ਜੇਲਰ
ਤੁਹਾਨੂੰ ਦੱਸ ਦਈਏ ਕਿ ਫਿਲਮ ਵਿੱਚ ਰਜਨੀਕਾਂਤ ਤੋਂ ਇਲਾਵਾ ਤਮੰਨਾ ਭਾਟੀਆ, ਰਾਮਿਆ ਕ੍ਰਿਸ਼ਨਣ, ਵਸੰਤ ਰਵੀ ਅਤੇ ਵਿਨਾਇਕਨ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆ ਰਹੇ ਹਨ। 'ਜੇਲਰ' 'ਚ ਮੋਹਨ ਲਾਲ, ਜੈਕੀ ਸ਼ਰਾਫ ਅਤੇ ਸ਼ਿਵ ਰਾਜਕੁਮਾਰ ਕੈਮਿਓ ਰੋਲ 'ਚ ਹਨ। ਸਿਨੇਮਾਘਰਾਂ 'ਚ ਧਮਾਲ ਮਚਾਉਣ ਤੋਂ ਬਾਅਦ ਜੇਲਰ ਨੂੰ ਹੁਣ OTT ਪਲੇਟਫਾਰਮ 'ਤੇ ਰਿਲੀਜ਼ ਕੀਤਾ ਗਿਆ ਹੈ। ਤੁਸੀਂ ਫਿਲਮ ਨੂੰ ਐਮਾਜ਼ਾਨ ਪ੍ਰਾਈਮ ਵੀਡੀਓ 'ਤੇ ਦੇਖ ਸਕਦੇ ਹੋ।
ਇਹ ਵੀ ਪੜ੍ਹੋ: Pooja Bhatt: ਪੂਜਾ ਭੱਟ ਨੇ ਪਿਤਾ ਮਹੇਸ਼ ਨਾਲ Liplock 'ਤੇ ਤੋੜੀ ਚੁੱਪੀ, ਬੋਲੀ- 'ਭਵਿੱਖ 'ਚ ਵੀ ਅਜਿਹਾ ਹੋਵੇਗਾ...'