ਮੁੰਬਈ : ਬਾਲੀਵੁੱਡ ਦੀ ਡਰਾਮਾ ਕੁਈਨ ਰਾਖੀ ਸਾਵੰਤ ਨੇ ਕੁਝ ਦਿਨ ਪਹਿਲਾਂ ਇਹ ਜਾਣਕਾਰੀ ਦੇ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ ਕਿ ਉਹ ਅਤੇ ਰਿਤੇਸ਼ ਵੱਖ ਹੋ ਗਏ ਹਨ। ਰਿਤੇਸ਼ ਨੇ ਉਨ੍ਹਾਂ ਨੂੰ ਛੱਡ ਦਿੱਤਾ ਹੈ। ਦੋਵਾਂ ਨੇ ਸਾਦੀ ਤੋੜ ਦਿੱਤੀ ਹੈ। ਰਿਤੇਸ਼ ਦੇ ਜਾਣ ਤੋਂ ਬਾਅਦ ਰਾਖੀ ਕੈਮਰੇ ਦੇ ਸਾਹਮਣੇ ਰੋਂਦੀ ਹੋਈ ਨਜ਼ਰ ਆਈ। ਅਭਿਨੇਤਰੀ ਨੇ ਦੱਸਿਆ ਕਿ ਉਸਨੇ ਅਤੇ ਉਸਦੀ ਮਾਂ ਨੇ ਰਿਤੇਸ਼ ਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮੰਨੇ ਅਤੇ ਚਲੇ ਗਏ। ਹੁਣ ਰਿਤੇਸ਼ ਅਤੇ ਰਾਖੀ ਦੇ ਵੱਖ ਹੋਣ ਤੋਂ ਬਾਅਦ ਪ੍ਰਸ਼ੰਸਕ ਜਾਣਨਾ ਚਾਹੁੰਦੇ ਹਨ ਕਿ ਕੀ ਇਹ ਅਦਾਕਾਰਾ ਦੁਬਾਰਾ ਵਿਆਹ ਕਰੇਗੀ ? ਪਰ ਰਾਖੀ ਨੇ ਸਾਫ਼ ਕਰ ਦਿੱਤਾ ਹੈ ਕਿ ਉਹ ਫਿਲਹਾਲ ਦੁਬਾਰਾ ਵਿਆਹ ਕਰਨ ਦੇ ਮੂਡ ਵਿੱਚ ਨਹੀਂ ਹੈ।
ਹਾਲ ਹੀ 'ਚ ਰਾਖੀ ਨੇ ਪੰਜਾਬੀ ਗਾਇਕਾ ਅਤੇ ਅਦਾਕਾਰਾ ਅਤੇ ਬਿੱਗ ਬੌਸ 15 ਦੀ ਪ੍ਰਤੀਯੋਗੀ ਅਫਸਾਨਾ ਖਾਨ ਦੇ ਵਿਆਹ 'ਚ ਸ਼ਿਰਕਤ ਕੀਤੀ ਸੀ। ਸੋਸ਼ਲ ਮੀਡੀਆ 'ਤੇ ਵਿਆਹ ਦੀਆਂ ਕਈ ਵੀਡੀਓਜ਼ ਅਤੇ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਜਿਸ 'ਚ ਰਾਖੀ ਖੂਬ ਮਸਤੀ ਕਰਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਰਾਖੀ ਦੇ ਭਰਾ ਰਾਜੀਵ ਖਿੰਚੀ ਨੇ ਆਪਣੇ ਇੰਸਟਾਗ੍ਰਾਮ ਸਟੋਰੀ 'ਤੇ ਕੁਝ ਵੀਡੀਓਜ਼ ਸ਼ੇਅਰ ਕੀਤੀਆਂ ਹਨ, ਜਿਸ 'ਚ ਰਾਖੀ ਵਿਆਹ ਲਈ ਤਿਆਰ ਹੁੰਦੀ ਨਜ਼ਰ ਆ ਰਹੀ ਹੈ।
ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਰਾਖੀ ਦੀ ਖੂਬਸੂਰਤੀ ਨੂੰ ਦੇਖ ਕੇ ਰਾਜੀਵ ਕਹਿੰਦੇ ਹਨ ਕਿ ਉਨ੍ਹਾਂ ਨੂੰ ਦੇਖ ਕੇ 8-10 ਲੜਕੇ ਗਿਰ ਨਾ ਜਾਣ। ਇਸ 'ਤੇ ਰਾਖੀ ਕਹਿੰਦੀ ਹੈ , ਨਹੀਂ ਚਾਹੀਦਾ 'ਮੈਨੂੰ ਹੁਣ ਕੋਈ ਲੜਕਾ..ਮੇਰਾ ਦਿਮਾਗ ਖਰਾਬ ਹੋ ਗਿਆ ਹੈ। ਇਸ ਸਾਦੀ ਵਾਦੀ ਨਾਲ ਹੁਣ ਕੁੱਝ ਨਹੀਂ ਕਰਨਾ। ਮੈਨੂੰ ਬਹੁਤ ਗੁੱਸਾ ਆ ਰਿਹਾ ਹੈ। ਮੇਰਾ ਵਿਆਹ ਦਾ ਕੋਈ ਮੂਡ ਨਹੀਂ ਹੈ। ਹੁਣ ਮੈਂ ਸਿਰਫ ਸੁੰਦਰ ਦਿਖਣਾ ਅਤੇ ਡੋਰੇ ਡਾਲਨੇ ਹਨ।
ਤੁਹਾਨੂੰ ਦੱਸ ਦੇਈਏ ਕਿ ਰਾਖੀ ਅਤੇ ਰਿਤੇਸ਼ ਨੂੰ ਹਾਲ ਹੀ 'ਚ ਬਿੱਗ ਬੌਸ 15 'ਚ ਦੇਖਿਆ ਗਿਆ ਸੀ। ਰਿਤੇਸ਼ ਕਈ ਸਾਲਾਂ ਤੋਂ ਚਰਚਾ 'ਚ ਸਨ ਪਰ ਲੋਕਾਂ ਨੇ ਉਨ੍ਹਾਂ ਨੂੰ ਪਹਿਲੀ ਵਾਰ ਬਿੱਗ ਬੌਸ 'ਚ ਦੇਖਿਆ ਸੀ।