Ram Charan Upcoming Film: ਸਾਊਥ ਸੁਪਰਸਟਾਰ ਰਾਮ ਚਰਨ ਲੰਬੇ ਸਮੇਂ ਤੋਂ ਆਪਣੀ ਅਪਕਮਿੰਗ ਫਿਲਮ ਨੂੰ ਲੈ ਕੇ ਸੁਰਖੀਆਂ 'ਚ ਹਨ। ਅਦਾਕਾਰ ਦੇ ਪ੍ਰਸ਼ੰਸਕ ਵੀ ਉਨ੍ਹਾਂ ਦੀ ਫਿਲਮ ਗੇਮ ਚੇਂਜਰ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। RRR ਤੋਂ ਬਾਅਦ ਹੁਣ ਰਾਮ ਚਰਨ ਫਿਲਮ ਗੇਮ ਚੇਂਜਰ 'ਚ ਨਜ਼ਰ ਆਉਣਗੇ। ਹੁਣ ਰਾਮ ਚਰਮ ਦੀ ਇੱਕ ਹੋਰ ਫ਼ਿਲਮ ਦਾ ਐਲਾਨ ਕੀਤਾ ਗਿਆ ਹੈ। ਰਾਮ ਚਰਨ 27 ਮਾਰਚ ਨੂੰ ਆਪਣਾ ਜਨਮ ਦਿਨ ਮਨਾਉਣ ਜਾ ਰਹੇ ਹਨ।


ਰਾਮ ਚਰਨ ਨੇ ਪੁਸ਼ਪਾ 2 ਦੇ ਨਿਰਦੇਸ਼ਕ ਸੁਕੁਮਾਰ ਨਾਲ ਮਿਲਾਇਾਆ ਹੱਥ 


ਅਦਾਕਾਰ ਨੇ ਆਪਣੇ ਜਨਮਦਿਨ ਤੋਂ ਪਹਿਲਾਂ ਹੀ ਆਪਣੇ ਪ੍ਰਸ਼ੰਸਕਾਂ ਨੂੰ ਵੱਡਾ ਸਰਪ੍ਰਾਈਜ਼ ਦਿੱਤਾ ਹੈ। ਰਾਮ ਚਰਨ ਨੇ ਆਪਣੀ ਨਵੀਂ ਫਿਲਮ ਆਰਸੀ 16 ਦਾ ਐਲਾਨ ਕੀਤਾ ਹੈ। ਖਾਸ ਗੱਲ ਇਹ ਹੈ ਕਿ ਪੁਸ਼ਪਾ 2 ਦੇ ਨਿਰਦੇਸ਼ਕ ਸੁਕੁਮਾਰ ਇਸ ਫਿਲਮ ਨੂੰ ਡਾਇਰੈਕਟ ਕਰਨ ਜਾ ਰਹੇ ਹਨ।






ਜੀ ਹਾਂ, ਰਿਪੋਰਟ ਮੁਤਾਬਕ ਉਹ ਰਾਮ ਚਰਨ ਦੀ ਫਿਲਮ ਆਰਸੀ 16 ਵਿੱਚ ਸੁਕੁਮਾਰ ਨਾਲ ਕੰਮ ਕਰਦੇ ਨਜ਼ਰ ਆਉਣਗੇ। ਫਿਲਹਾਲ ਸੁਕੁਮਾਰ ਆਪਣੀ ਮੋਸਟ ਅਵੇਟਿਡ ਫਿਲਮ ਪੁਸ਼ਪਾ 2 ਨੂੰ ਪੂਰਾ ਕਰਨ 'ਚ ਰੁੱਝੇ ਹੋਏ ਹਨ। ਅੱਲੂ ਅਰਜੁਨ ਸਟਾਰਰ ਇਹ ਫਿਲਮ ਇਸ ਸਾਲ 15 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਰਾਮ ਚਰਨ ਨੇ ਆਪਣੇ ਇੰਸਟਾਗ੍ਰਾਮ 'ਤੇ ਸੁਕੁਮਾਰ ਨਾਲ ਇੱਕ ਤਸਵੀਰ ਸ਼ੇਅਰ ਕਰਕੇ ਆਪਣੇ ਕੌਲੈਬ ਦਾ ਐਲਾਨ ਕੀਤਾ ਹੈ।


ਜਨਮਦਿਨ ਮੌਕੇ 'ਤੇ RC16 ਟਾਈਟਲ ਦਾ ਐਲਾਨ


ਰਾਮ ਚਰਨ ਦੇ 38ਵੇਂ ਜਨਮ ਦਿਨ 'ਤੇ ਇੱਕ ਹੋਰ ਸਰਪ੍ਰਾਈਜ਼ ਆਉਣ ਵਾਲਾ ਹੈ। ਅਦਾਕਾਰ ਦੇ ਇਸ ਖਾਸ ਦਿਨ 'ਤੇ ਉਨ੍ਹਾਂ ਦੀ ਫਿਲਮ ਗੇਮ ਚੇਂਜਰ ਦਾ ਪਹਿਲਾ ਗੀਤ ਵੀ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਤੋਂ ਇਲਾਵਾ ਅਦਾਕਾਰ ਦੀ ਆਉਣ ਵਾਲੀ ਫਿਲਮ ਆਰਸੀ 16 ਦੇ ਟਾਈਟਲ ਦਾ ਐਲਾਨ ਵੀ 27 ਮਾਰਚ ਨੂੰ ਕੀਤਾ ਜਾ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਜਾਹਨਵੀ ਕਪੂਰ ਫਿਲਮ ਆਰਸੀ 16 ਵਿੱਚ ਰਾਮ ਚਰਨ ਦੇ ਨਾਲ ਨਜ਼ਰ ਆ ਸਕਦੀ ਹੈ। ਦੋਹਾਂ ਦੇ ਲੰਬੇ ਸਮੇਂ ਤੋਂ ਕਿਸੇ ਫਿਲਮ 'ਚ ਇਕੱਠੇ ਨਜ਼ਰ ਆਉਣ ਦੀਆਂ ਖਬਰਾਂ ਆ ਰਹੀਆਂ ਹਨ।


ਇਸ ਤੋਂ ਪਹਿਲਾਂ ਇਸ ਫਿਲਮ 'ਚ ਰਾਮਚਰਨ-ਸੁਕੁਮਾਰ ਦੀ ਬਣੀ ਜੋੜੀ 


ਹਾਲ ਹੀ 'ਚ ਨਿਰਦੇਸ਼ਕ ਸੁਕੁਮਾਰ ਨੇ ਰਾਮ ਚਰਨ ਦੀ 16ਵੀਂ ਫਿਲਮ ਦੇ ਪੂਜਾ ਸਮਾਰੋਹ 'ਚ ਸ਼ਿਰਕਤ ਕੀਤੀ ਸੀ। ਇਸ ਦੌਰਾਨ ਸੁਕੁਮਾਰ ਅਤੇ ਰਾਮ ਚਰਨ ਨੇ ਇਕੱਠੇ ਕਈ ਤਸਵੀਰਾਂ ਕਲਿੱਕ ਕੀਤੀਆਂ ਸਨ। ਤੁਹਾਨੂੰ ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸੁਕੁਮਾਰ ਅਤੇ ਰਾਮ ਚਰਨ ਇਕੱਠੇ ਕੰਮ ਕਰਨ ਜਾ ਰਹੇ ਹਨ। ਇਸ ਤੋਂ ਪਹਿਲਾਂ ਦੋਵੇਂ ਫਿਲਮ 'ਰੰਗਸਥਲਮ' 'ਚ ਕੰਮ ਕਰ ਚੁੱਕੇ ਹਨ। ਇਹ ਫਿਲਮ ਬਲਾਕਬਸਟਰ ਸਾਬਤ ਹੋਈ। ਹੁਣ ਫਿਲਮ ਆਰਸੀ 16 ਵਿੱਚ ਸੁਕੁਮਾਰ ਅਤੇ ਰਾਮਚਰਮ ਦੀ ਜੋੜੀ ਦੇ ਨਾਲ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਇਹ ਫਿਲਮ ਵੀ ਸੁਪਰਹਿੱਟ ਸਾਬਤ ਹੋ ਸਕਦੀ ਹੈ। ਇਹ ਫਿਲਮ 2025 ਵਿੱਚ ਰਿਲੀਜ਼ ਹੋ ਸਕਦੀ ਹੈ।