ਰੋਡੀਜ਼ ਫੇਮ ਰਣਵਿਜੇ ਸਿੰਘ ਅਤੇ ਉਨ੍ਹਾਂ ਦੀ ਪਤਨੀ ਪ੍ਰਿਯੰਕਾ ਸਿੰਘ ਇਕ ਵਾਰ ਫਿਰ ਪੇਰੈਂਟਸ ਬਣ ਗਏ ਹਨ।  ਰਣਵਿਜੈ ਸਿੰਘ ਨੇ ਇਕ ਬਿਆਨ ਰਾਹੀਂ ਦੱਸਿਆ ਕਿ ਉਨ੍ਹਾਂ ਦੇ ਘਰ ਵਿੱਚ ਬੇਬੀ ਬੁਆਏ ਨੇ ਜਨਮ ਲਿਆ ਹੈ। ਰਣਵਿਜੇ ਨੇ ਆਪਣੇ ਬੇਬੀ ਬੁਆਏ ਦੀ ਡਰੈੱਸ ਦੀ ਤਸਵੀਰ ਵੀ ਸਾਂਝੀ ਕੀਤੀ ਹੈ।






 


ਰਣਵਿਜੈ ਸਿੰਘ ਦੀ ਇਸ ਪੋਸਟ 'ਤੇ ਟੀਵੀ ਅਤੇ ਫਿਲਮ ਇੰਡਸਟਰੀ ਦੇ ਕਈ ਦੋਸਤ ਅਤੇ ਰਣਵਿਜੇ ਦੇ ਫੈਨਜ਼ ਕੁਮੈਂਟ ਕਰਕੇ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ। ਪ੍ਰਿਯੰਕਾ ਸਿੰਘ ਅਤੇ ਰਣਵਿਜੈ ਦੇ ਵਿਆਹ ਨੂੰ 6 ਸਾਲ ਹੋ ਗਏ ਹਨ ਅਤੇ ਉਨ੍ਹਾਂ ਦੀ ਇੱਕ 4 ਸਾਲ ਦੀ ਬੇਟੀ ਵੀ ਹੈ ਜਿਸਦਾ ਨਾਮ ਹੈ ਕਾਇਨਾਤ।


ਇੰਨੀ ਦਿੰਨੀ ਰਣਵਿਜੇ ਆਪਣੀ ਫੈਮਿਲੀ ਦੇ ਨਾਲ ਇੰਗਲੈਂਡ ਵਿਚ ਰਹਿ ਰਹੇ ਹਨ।  ਕੁਝ ਦਿਨ ਪਹਿਲਾ ਹੀ ਰਣਵਿਜੇ ਨੇ ਆਪਣੇ ਘਰ ਆਉਣ ਵਾਲੇ ਨਨ੍ਹੇ ਮਹਿਮਾਨ ਦਾ ਬੇਬੀ shower ਕੀਤਾ ਸੀ। ਜਿਸਦੀਆਂ ਤਸਵੀਰਾਂ ਵੀ ਕਾਫੀ ਵਾਇਰਲ ਹੋਈਆਂ ਸਨ।


ਰਣਵਿਜੇ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕੁਝ ਸਮਾਂ ਪਹਿਲਾ ਇਕ ਇੰਟਰਵਿਊ ਦੌਰਾਨ ਕਿਹਾ ਸੀ ਕਿ ਉਹ ਬਹੁਤ ਜਲਦ ਇਕ ਪੰਜਾਬੀ ਮੂਵੀ ਕਰਨ ਵਾਲੇ ਹਨ | ਪਰ ਕੋਰੋਨਾ ਕਾਰਨ ਓਹਨਾ ਦੀ ਇਸ ਫਿਲਮ ਵਿਚ ਦੇਰੀ ਹੋ ਗਈ ਹੈ | ਦੂਜੇ ਪਾਸੇ ਰਣਵਿਜੇ ਰਿਆਲਟੀ ਸ਼ੋਅਜ਼ ਦੇ ਵਿਚ ਲਗਾਤਾਰ ਕੰਮ ਕਰ ਰਹੇ ਹਨ |