ਇਨ੍ਹਾਂ ਵੀਡੀਓਜ਼ ‘ਚ ਰਣਵੀਰ ਕਦੇ ਆਪਣੇ ਤੇ ਕਦੇ 90 ਦੇ ਹਿੱਟ ਨੰਬਰਸ ‘ਤੇ ਡਾਂਸ ਕਰਦੇ ਨਜ਼ਰ ਆਏ। ਵਾਇਰਲ ਵੀਡੀਓਜ਼ ‘ਚ ਤੁਸੀਂ ਵੀ ਵੇਖ ਸਕਦੇ ਹੋ ਕਿ ਔਡੀਅੰਸ ਵੀ ਰਣਵੀਰ ਦਾ ਡਾਂਸ ਖੁਬ ਐਂਜੁਆਏ ਕਰ ਰਹੀ ਹੈ। ਇਸ ਤੋਂ ਕੁਝ ਦਿਨ ਪਹਿਲਾਂ ਰਣਵੀਰ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਪੋਸਟ ਸ਼ੇਅਰ ਕੀਤੀ ਸੀ ਤੇ ਕਿਹਾ ਸੀ ਕਿ ਉਹ ਵਿਆਹ, ਪਾਰਟੀਜ਼ ਲਈ ਉਪਲੱਬਧ ਹਨ। ਰਣਵੀਰ ਸਿੰਘ ਨੇ ਪੋਸਟ ‘ਚ ਲਿਖਿਆ, “ਵਿਆਹਾਂ ਦਾ ਸੀਜ਼ਨ ਆ ਗਿਆ ਹੈ। ਐਂਟਰਟੇਨਰ ਹਾਈਰਿੰਗ ਲਈ ਹੈ। ਇਵੈਂਟਸ, ਵਿਆਹ, ਬਰਥ ਡੇਅ ਪਾਰਟੀਜ਼ ਤੇ ਮੁੰਡਨ ਲਈ ਉਪਲੱਬਧ ਹਾਂ।”
ਰਣਵੀਰ ਸਿੰਘ ਨੇ ਇਹ ਪੋਸਟ ਕਰੀਬ ਪੰਜ ਦਿਨ ਪਹਿਲਾਂ ਕੀਤਾ ਸੀ ਤੇ ਹੁਣ ਲੱਗਦਾ ਹੈ ਕਿ ਉਨ੍ਹਾਂ ਦਾ ਇਹ ਪੋਸਟ ਉਸ ਦੇ ਕੰਮ ਆ ਗਿਆ। ਪੋਸਟ ਤੋਂ ਕੁਝ ਸਮੇਂ ਬਾਅਦ ਹੀ ਰਣਵੀਰ ਨੂੰ ਪਾਰਟੀਜ਼ ਲਈ ਹਾਇਰ ਕੀਤਾ ਗਿਆ। ਉਹ ਪਾਰਟੀਜ਼ ‘ਚ ਖੂਬ ਮਸਤੀ ਕਰਦੇ ਨਜ਼ਰ ਆ ਰਹੇ ਹਨ।