ਨਿਊਯਾਰਕ: ਅਮਰੀਕਾ ਦੇ ਮਸ਼ਹੂਰ ਰੈਪਰ ਕਿੰਗ ਵੌਨ (King Von) ਨੂੰ ਸ਼ੁੱਕਰਵਾਰ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਇਹ ਘਟਨਾ ਐਟਲਾਂਟਾ ਦੇ ਇੱਕ ਨਾਈਟ ਕਲੱਬ ਦੇ ਬਾਹਰ ਵਾਪਰੀ ਹੈ। ਪ੍ਰਸ਼ਾਸਨ ਮੁਤਾਬਕ ਕਿੰਗ ਵੌਨ ਨੂੰ ਦੋ ਧੜਿਆਂ ਵਿਚਾਲੇ ਝੜਪ ਦੌਰਾਨ ਗੋਲੀ ਮਾਰੀ ਗਈ, ਜਿਸ ਵਿਚ ਉਸ ਦੀ ਮੌਤ ਹੋ ਗਈ। ਚੋਣ ਦੀ ਗਹਿਮਾਗਹਿਮੀ ਦੇ ਮੱਦੇਨਜ਼ਰ ਰੈਪਰ ਦੀ ਮੌਤ ਕਾਰਨ ਲੋਕਾਂ ਵਿੱਚ ਰੋਸ ਹੈ।

ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਿੰਗ ਵੌਨ ਦੀ ਮੌਤ ਪੁਲਿਸ ਦੀ ਗੋਲੀਬਾਰੀ ਕਾਰਨ ਹੋਈ। ਹਾਲਾਂਕਿ, ਐਟਲਾਂਟਾ ਪੁਲਿਸ ਵਿਭਾਗ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਯਕੀਨ ਨਹੀਂ ਹੈ ਕਿ ਕਿੰਗ ਵੌਨ ਦੀ ਮੌਤ ਪੁਲਿਸ ਦੀ ਗੋਲੀ ਨਾਲ ਹੋਈ। ਸਥਾਨਕ ਮੀਡੀਆ ਦਾ ਦਾਅਵਾ ਹੈ ਕਿ ਘਟਨਾ ਦੇ ਸਮੇਂ ਕੁਝ ਆਫ-ਡਿਊਟੀ ਪੁਲਿਸ ਵਾਲੇ ਵੀ ਉੱਥੇ ਮੌਜੂਦ ਸੀ।

ਪ੍ਰਸ਼ਾਸਨ ਦਾ ਕਹਿਣਾ ਹੈ ਕਿ ਕਿੰਗ ਵੌਨ ਨੂੰ ਨਾਈਟ ਕਲੱਬ ਦੇ ਬਾਹਰ ਦੋ ਗਰੁੱਪਾਂ ਵਿਚਕਾਰ ਗੋਲੀਬਾਰੀ ਵਿੱਚ ਗੋਲੀ ਮਾਰੀ ਗਈ ਸੀ। ਪੁਲਿਸ ਨੇ ਉਨ੍ਹਾਂ ਮੁੰਡਿਆਂ ਨੂੰ ਰੋਕਣ ਲਈ ਹੀ ਗੋਲੀਆਂ ਚਲਾਈਆਂ। ਘਟਨਾ ਉੱਥੇ ਸਥਿਤ ਇੱਕ ਸੀਸੀਟੀਵੀ ਵਿਚ ਵੀ ਕੈਦ ਹੋਈ ਹੈ, ਜਿਸ ਵਿਚ ਦੋ ਧੜੇ ਆਪਸ ਵਿਚ ਲੜ ਰਹੇ ਹਨ ਅਤੇ ਘਟਨਾ ਸਥਾਨ 'ਤੇ ਪੁਲਿਸ ਮੁਲਾਜ਼ਮਾਂ ਨੂੰ ਮੌਕੇ 'ਤੇ ਵੇਖਿਆ ਜਾ ਸਕਦੇ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904