Rashmika Mandanna: ਸਾਊਥ ਅਦਾਕਾਰਾ ਰਸ਼ਮਿਕਾ ਮੰਡਾਨਾ ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਸੁਰਖੀਆਂ ਬਟੋਰ ਰਹੀ ਹੈ। ਦਰਅਸਲ, ਮਸ਼ਹੂਰ ਅਦਾਕਾਰਾ ਦਾ ਵਿਜੇ ਦੇਵਰਕੋਂਡਾ ਨਾਲ ਨਾਂਅ ਜੁੜ ਗਿਆ ਹੈ। ਜਿਸ ਤੋਂ ਬਾਅਦ ਉਹ ਲਗਾਤਾਰ ਚਰਚਾ ਵਿੱਚ ਹਨ। ਇਸ ਵਿਚਾਲੇ ਰਸ਼ਮਿਕਾ ਦੀ ਅੱਠ ਸਾਲ ਪੁਰਾਣੀ ਮੰਗਣੀ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
ਦੱਸ ਦੇਈਏ ਕਿ ਉਸ ਸਮੇਂ ਉਨ੍ਹਾਂ ਦੀ ਮੰਗਣੀ ਟੁੱਟ ਗਈ ਸੀ, ਪਰ ਹੁਣ ਸੋਸ਼ਲ ਮੀਡੀਆ 'ਤੇ ਫਿਰ ਤੋਂ ਚਰਚਾ ਸ਼ੁਰੂ ਹੋ ਗਈ ਹੈ।
ਰਸ਼ਮਿਕਾ ਮੰਡਾਨਾ ਇਨ੍ਹੀਂ ਦਿਨੀਂ ਅੱਲੂ ਅਰਜੁਨ ਸਟਾਰਰ ਫਿਲਮ 'ਪੁਸ਼ਪਾ ਦ ਰੂਲ' ਦੀ ਰਿਲੀਜ਼ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਹੈ। ਫਿਲਮ ਦੇਖਣ ਲਈ ਪ੍ਰਸ਼ੰਸਕ ਬੇਤਾਬ ਹੋ ਰਹੇ ਹਨ। ਇਸ ਦੌਰਾਨ ਅਦਾਕਾਰਾ ਇੱਕ ਵਾਰ ਫਿਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ਵਿੱਚ ਆ ਗਈ ਹੈ।
ਰਸ਼ਮੀਕਾ ਮੰਡਾਨਾ ਦੀ ਮੰਗਣੀ ਦਾ ਵੀਡੀਓ ਵਾਇਰਲ
ਇਹ ਵੀਡੀਓ ਉਸ ਸਮੇਂ ਦਾ ਹੈ ਜਦੋਂ ਰਸ਼ਮੀਕਾ ਸਿਰਫ 21 ਸਾਲ ਦੀ ਸੀ। ਉਨ੍ਹਾਂ ਨੇ ਪਹਿਲਾਂ ਅਦਾਕਾਰ-ਫ਼ਿਲਮ ਨਿਰਮਾਤਾ ਰਕਸ਼ਿਤ ਸ਼ੈੱਟੀ ਨਾਲ ਮੰਗਣੀ ਕੀਤੀ ਸੀ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਤਸਵੀਰਾਂ ਅਤੇ ਵੀਡੀਓਜ਼ 'ਚ ਦੇਖਿਆ ਜਾ ਰਿਹਾ ਹੈ ਕਿ ਕਿਸ ਤਰ੍ਹਾਂ ਸਾਬਕਾ ਜੋੜਾ ਇਕ-ਦੂਜੇ ਨੂੰ ਮੁੰਦਰੀਆਂ ਪਾਉਂਦੇ ਹੋਏ ਨਜ਼ਰ ਆ ਰਹੇ ਹਨ। ਦੋਵਾਂ ਨੇ 2017 ਵਿੱਚ ਮੰਗਣੀ ਕੀਤੀ ਸੀ ਜਦੋਂ ਉਨ੍ਹਾਂ ਦਾ ਪਿਆਰ ਪਰਵਾਨ ਚੜ੍ਹ ਰਿਹਾ ਸੀ।
ਮੀਡੀਆ ਰਿਪੋਰਟਾਂ ਦੇ ਅਨੁਸਾਰ, ਅਦਾਕਾਰਾ ਸਿਰਫ 21 ਸਾਲ ਦੀ ਸੀ, ਜਦੋਂ ਉਨ੍ਹਾਂ ਦੀ ਮੰਗਣੀ ਰਕਸ਼ਿਤ ਨਾਲ ਹੋਈ, ਜੋ ਉਸ ਸਮੇਂ 34 ਸਾਲ ਦੇ ਸਨ। ਦੋਵਾਂ ਨੇ 2016 'ਚ ਫਿਲਮ ''ਕਿਰਿਕ ਪਾਰਟੀ'' ''ਚ ਕੰਮ ਕਰਨ ਤੋਂ ਬਾਅਦ ਇਕ-ਦੂਜੇ ਨੂੰ ਡੇਟ ਕਰਨਾ ਸ਼ੁਰੂ ਕਰ ਦਿੱਤਾ ਸੀ। ਇਹ ਅਦਾਕਾਰਾ ਦੀ ਪਹਿਲੀ ਫਿਲਮ ਸੀ। ਇਕ ਸਾਲ ਬਾਅਦ ਦੋਹਾਂ ਦੀ ਮੰਗਣੀ ਹੋ ਗਈ।
ਕਿਉਂ ਟੁੱਟਿਆ ਰਸ਼ਮਿਕਾ ਮੰਡਾਨਾ ਤੇ ਰਕਸ਼ਿਤ ਸ਼ੈੱਟੀ ਦਾ ਰਿਸ਼ਤਾ?
ਸਾਲ 2018 ਵਿੱਚ ਰਸ਼ਮਿਕਾ ਮੰਡਾਨਾ ਅਤੇ ਰਕਸ਼ਿਤ ਸ਼ੈੱਟੀ ਦਾ ਰਿਸ਼ਤਾ ਟੁੱਟ ਗਿਆ। ਦੋਵਾਂ ਨੇ ਅੱਜ ਤੱਕ ਨਾ ਤਾਂ ਆਪਣੇ ਬ੍ਰੇਕਅੱਪ ਬਾਰੇ ਕੋਈ ਗੱਲ ਕੀਤੀ ਹੈ ਅਤੇ ਨਾ ਹੀ ਇਸ ਦੇ ਪਿੱਛੇ ਦੀ ਅਸਲ ਵਜ੍ਹਾ ਸਾਹਮਣੇ ਆਈ ਹੈ। ਦੋਵੇਂ ਭਾਵੇਂ ਵੱਖ ਹੋ ਗਏ ਹੋਣ ਪਰ ਕਿਹਾ ਜਾਂਦਾ ਹੈ ਕਿ ਦੋਵਾਂ ਵਿਚਾਲੇ ਚੰਗੇ ਰਿਸ਼ਤੇ ਹਨ।
ਹੁਣ ਰਸ਼ਮਿਕਾ ਦਾ ਨਾਂ ਮਸ਼ਹੂਰ ਸਾਊਥ ਐਕਟਰ ਵਿਜੇ ਦੇਵਰਕੋਂਡਾ ਨਾਲ ਜੁੜ ਗਿਆ ਹੈ। ਅਫਵਾਹਾਂ ਦੇ ਵਿਚਕਾਰ, ਵਿਜੇ ਨੇ ਹਾਲ ਹੀ ਵਿੱਚ ਸਵੀਕਾਰ ਕੀਤਾ ਹੈ ਕਿ ਉਹ ਰਿਲੇਸ਼ਨਸ਼ਿਪ ਵਿੱਚ ਹਨ। ਇਸਦੇ ਨਾਲ ਹੀ ਖਬਰਾਂ ਇਹ ਵੀ ਆ ਰਹੀਆਂ ਹਨ ਕਿ ਦੋਵੇਂ ਜਲਦ ਹੀ ਵਿਆਹ ਕਰ ਸਕਦੇ ਹਨ।