Rashmika Mandanna: 'ਪੁਸ਼ਪਾ 2' ਦੇ ਸੈੱਟ ਤੋਂ ਰਸ਼ਮਿਕਾ ਮੰਡਾਨਾ ਦੀ ਪਹਿਲੀ ਲੁੱਕ ਵਾਇਰਲ, ਸ਼੍ਰੀਵੱਲੀ ਨੂੰ ਵੇਖ ਤੇਜ਼ ਹੋਈ ਧੜਕਣRashmika Mandanna First Look: ਸਾਊਥ ਸਟਾਰ ਅੱਲੂ ਅਰਜੁਨ ਖੂਬ ਸੁਰਖੀਆਂ ਬਟੋਰ ਰਹੇ ਹਨ। ਅਦਾਕਾਰ ਦੀ ਫਿਲਮ 'ਪੁਸ਼ਪਾ 2' ਇਸ ਸਾਲ ਰਿਲੀਜ਼ ਹੋਣ ਜਾ ਰਹੀ ਹੈ। ਪ੍ਰਸ਼ੰਸਕ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਫਿਲਮ ਦੇ ਪਹਿਲੇ ਪਾਰਟ ਦੀ ਤਰ੍ਹਾਂ ਇਸ ਪਾਰਟ 'ਚ ਵੀ ਰਸ਼ਮਿਕਾ ਮੰਡਾਨਾ ਅੱਲੂ ਅਰਜੁਨ ਨਾਲ ਨਜ਼ਰ ਆਉਣ ਵਾਲੀ ਹੈ। ਹੁਣ ਫਿਲਮ ਦੇ ਸੈੱਟ ਤੋਂ ਅਦਾਕਾਰਾ ਦਾ ਪਹਿਲਾ ਲੁੱਕ ਵਾਇਰਲ ਹੋਇਆ ਹੈ, ਜਿਸ ਨੂੰ ਦੇਖ ਕੇ ਪ੍ਰਸ਼ੰਸਕਾਂ ਦਾ ਉਤਸ਼ਾਹ ਦੁੱਗਣਾ ਹੋ ਗਿਆ ਹੈ।


'ਪੁਸ਼ਪਾ 2' ਤੋਂ ਵਾਇਰਲ ਹੋਈ ਰਸ਼ਮਿਕਾ ਮੰਡਾਨਾ ਦੀ ਪਹਿਲੀ ਲੁੱਕ


ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਪੁਸ਼ਪਾ 2 ਦੀ ਸ਼੍ਰੀਵੱਲੀ ਯਾਨੀ ਰਸ਼ਮਿਕਾ ਮੰਡਾਨਾ ਦੇ ਲੁੱਕ ਦੀ ਪਹਿਲੀ ਝਲਕ ਦੇਖਣ ਨੂੰ ਮਿਲੀ ਹੈ। ਵੀਡੀਓ 'ਚ ਰਸ਼ਮਿਕਾ ਨੇ ਲਾਲ ਰੰਗ ਦੀ ਸਾੜ੍ਹੀ ਪਾਈ ਹੋਈ ਹੈ। ਨਾਲ ਹੀ ਵਾਲਾਂ ਵਿੱਚ ਗਜਰਾ ਵੀ ਲਗਾਇਆ ਹੋਇਆ ਹੈ। ਇਸ ਲੁੱਕ ਨੇ ਫਿਰ ਤੋਂ ਪ੍ਰਸ਼ੰਸਕਾਂ ਨੂੰ ਰਸ਼ਮਿਕਾ ਦਾ ਦੀਵਾਨਾ ਬਣਾ ਦਿੱਤਾ ਹੈ। ਵੀਡੀਓ 'ਚ ਅਦਾਕਾਰਾ ਚਾਰੋਂ ਪਾਸਿਓਂ ਸੁਰੱਖਿਆ ਨਾਲ ਘਿਰੀ ਹੋਈ ਹੈ ਅਤੇ ਸ਼ੂਟਿੰਗ ਲਈ ਸੈੱਟ 'ਤੇ ਜਾ ਰਹੀ ਹੈ।





 


ਰਸ਼ਮਿਕਾ ਦਾ ਇਹ ਵੀਡੀਓ ਉਸ ਦੇ ਇੱਕ ਫੈਨ ਪੇਜ ਨੇ ਸ਼ੇਅਰ ਕੀਤਾ ਹੈ। ਇਸ ਦੇ ਨਾਲ ਹੀ ਕੈਪਸ਼ਨ 'ਚ ਲਿਖਿਆ ਹੈ ਕਿ- ਇਹ ਸ਼੍ਰੀਵੱਲੀ ਦਾ ਪਹਿਲਾ ਲੁੱਕ ਹੈ। ਹੁਣ ਫਿਲਮ ਦੇਖਣ ਦਾ ਉਤਸ਼ਾਹ ਹੋਰ ਵੀ ਵੱਧ ਗਿਆ ਹੈ।


ਪਹਿਲੇ ਭਾਗ ਨਾਲੋਂ ਜ਼ਿਆਦਾ ਮਜ਼ੇਦਾਰ ਹੋਵੇਗੀ 'ਪੁਸ਼ਪਾ 2' 


ਦੱਸ ਦੇਈਏ ਕਿ ਪੁਸ਼ਪਾ: ਦ ਰਾਈਜ਼ ਵਿੱਚ ਸ਼੍ਰੀਵੱਲੀ ਦੇ ਕਿਰਦਾਰ ਨੂੰ ਰਸ਼ਮਿਕਾ ਮੰਡਾਨਾ ਕਾਫੀ ਪਸੰਦ ਕੀਤਾ ਗਿਆ ਸੀ। ਇਸ ਫਿਲਮ ਤੋਂ ਬਾਅਦ ਰਸ਼ਮਿਕਾ ਦੀ ਲੋਕਪ੍ਰਿਅਤਾ ਵਧ ਗਈ। ਫਿਲਮ 'ਚ ਰਸ਼ਮਿਕਾ ਅਤੇ ਅੱਲੂ ਅਰਜੁਨ ਦੀ ਕੈਮਿਸਟਰੀ ਵੀ ਦੇਖਣ ਯੋਗ ਸੀ। ਹੁਣ ਅਦਾਕਾਰਾ ਇਸ ਦੇ ਦੂਜੇ ਭਾਗ ਵਿੱਚ ਵੀ ਨਜ਼ਰ ਆਉਣ ਵਾਲੀ ਹੈ। ਰਸ਼ਮੀਕਾ ਨੇ ਪਿੰਕਵਿਲਾ ਨੂੰ ਦਿੱਤੇ ਇੰਟਰਵਿਊ 'ਚ ਇਸ ਫਿਲਮ ਬਾਰੇ ਗੱਲ ਕੀਤੀ ਸੀ, ਜਿਸ 'ਚ ਉਨ੍ਹਾਂ ਨੇ ਕਿਹਾ ਸੀ ਕਿ ਇਹ ਫਿਲਮ 'ਪੁਸ਼ਪਾ ਦਿ ਰਾਈਜ਼' ਤੋਂ ਵੀ ਵੱਡੀ ਹੋਣ ਵਾਲੀ ਹੈ।


'ਪੁਸ਼ਪਾ 2' ਕਦੋਂ ਰਿਲੀਜ਼ ਹੋਵੇਗੀ?


ਰਸ਼ਮਿਕਾ ਨੇ ਕਿਹਾ ਸੀ ਕਿ ਪੁਸ਼ਪਾ 2 ਨੂੰ ਬਲਾਕਬਸਟਰ ਬਣਾਉਣ ਲਈ ਹਰ ਕੋਈ ਸਖਤ ਮਿਹਨਤ ਕਰ ਰਿਹਾ ਹੈ। ਅੱਲੂ ਅਰਜੁਨ ਅਤੇ ਰਸ਼ਮਿਕਾ ਮੰਡਾਨਾ ਸਟਾਰਰ ਫਿਲਮ 'ਪੁਸ਼ਪਾ 2' ਇਸ ਸਾਲ 15 ਅਗਸਤ ਨੂੰ ਕਈ ਭਾਸ਼ਾਵਾਂ 'ਚ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਪ੍ਰਸ਼ੰਸਕ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।