ਗੋਰਖਪੁਰ: ਯੋਗੀ ਆਦਿੱਤਿਆਨਾਥ ਸਰਕਾਰ ਨੇ ਉੱਤਰ ਪ੍ਰਦੇਸ਼ ਦੇ ਗੋਰਖਪੁਰ ਤੋਂ ਸੰਸਦ ਮੈਂਬਰ ਰਵੀ ਕਿਸ਼ਨ ਨੂੰ ਵਾਈ ਪਲੱਸ ਸੁਰੱਖਿਆ ਦਿੱਤੀ ਹੈ। ਸੁਰੱਖਿਆ ਮਿਲਣ ਤੋਂ ਬਾਅਦ ਰਵੀ ਕਿਸ਼ਨ ਨੇ ਟਵੀਟ ਕੀਤਾ, "ਸਤਿਕਾਰਯੋਗ ਯੋਗੀ ਆਦਿੱਤਿਆਨਾਥ ਮਹਾਰਾਜ ਜੀ। ਪੂਜਨੀਆ ਮਹਾਰਾਜ ਜੀ, ਮੈਨੂੰ, ਮੇਰੇ ਪਰਿਵਾਰ ਤੇ ਮੇਰੇ ਲੋਕ ਸਭਾ ਹਲਕੇ ਦੇ ਲੋਕਾਂ ਵੱਲੋਂ ਮੈਨੂੰ ਵਾਈ+ ਸੁੱਰਖਿਆ ਲਈ ਤੁਹਾਡਾ ਧੰਨਵਾਦ। ਮੇਰੀ ਆਵਾਜ਼ ਸਦਨ ਵਿੱਚ ਹਮੇਸ਼ਾਂ ਗੂੰਜਦੀ ਰਹੇਗੀ।"
ਰਵੀ ਕਿਸ਼ਨ ਨੇ ਬਾਲੀਵੁੱਡ ਵਿੱਚ ਨਸ਼ਿਆਂ ਦੇ ਨੈੱਟਵਰਕ ਸਬੰਧੀ ਸੰਸਦ ਵਿੱਚ ਮੁੱਦਾ ਚੁੱਕਿਆ। ਇਸ ਤੋਂ ਬਾਅਦ ਹੀ ਉਸ ਨੂੰ ਡਰੱਗ ਮਾਫੀਆ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਭਾਜਪਾ ਦੇ ਸੰਸਦ ਮੈਂਬਰ ਤੇ ਫਿਲਮ ਅਦਾਕਾਰ ਰਵੀ ਕਿਸ਼ਨ ਨੇ ਕਿਹਾ ਕਿ ਮੈਂ ਹਮੇਸ਼ਾਂ ਆਪਣੀ ਆਵਾਜ਼ ਬੁਲੰਦ ਕਰਾਂਗਾ। ਮੈਨੂੰ ਆਪਣੀ ਜਿੰਦਗੀ ਦੀ ਕੋਈ ਪ੍ਰਵਾਹ ਨਹੀਂ।
ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਮੈਂ ਫਿਲਮ ਇੰਡਸਟਰੀ ਤੇ ਨੌਜਵਾਨਾਂ ਦੇ ਭਵਿੱਖ ਲਈ ਨਿਸ਼ਚਤ ਤੌਰ 'ਤੇ ਗੱਲ ਕਰਾਂਗਾ। ਗੋਰਖਪੁਰ ਦੇ ਸੰਸਦ ਮੈਂਬਰ ਰਵੀਕਿਸ਼ਨ ਨੇ ਕਿਹਾ ਕਿ “ਦੇਸ਼ ਦੇ ਭਵਿੱਖ ਲਈ ਦੋ-ਪੰਜ ਗੋਲੀਆਂ ਖਾ ਲਵਾਂਗੇ ਤਾਂ ਕੋਈ ਚਿੰਤਾ ਨਹੀਂ ਹੈ।”
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਸੰਸਦ 'ਚ ਬਾਲੀਵੁੱਡ ਡਰੱਗਸ ਮਾਮਲੇ 'ਤੇ ਬੋਲਣ ਵਾਲੇ ਰਵੀ ਕਿਸ਼ਨ ਨੂੰ ਮਿਲੀ 'Y+' ਸੁਰੱਖਿਆ
ਏਬੀਪੀ ਸਾਂਝਾ
Updated at:
01 Oct 2020 10:28 AM (IST)
ਰਵੀ ਕਿਸ਼ਨ ਭੋਜਪੁਰੀ ਸਿਨੇਮਾ ਦੇ ਨਾਲ-ਨਾਲ ਤਾਮਿਲ, ਤੇਲਗੂ ਤੇ ਹਿੰਦੀ ਸਿਨੇਮਾ ਦਾ ਮਸ਼ਹੂਰ ਨਾਂ ਹੈ। ਉਹ 'ਬਿੱਗ ਬੌਸ' ਦਾ ਹਿੱਸਾ ਵੀ ਰਿਹਾ ਹੈ। ਪਿਛਲੇ ਸਾਲ ਉਨ੍ਹਾਂ ਨੇ ਗੋਰਖਪੁਰ ਤੋਂ ਲੋਕ ਸਭਾ ਚੋਣ ਜਿੱਤੀ ਸੀ।
- - - - - - - - - Advertisement - - - - - - - - -