https://play.google.com/store/apps/details?id=com.winit.starnews.hin https://apps.apple.com/in/app/abp-live-news/id811114904
Remo d'souza Heart Attack: ਕੋਰੀਓਗ੍ਰਾਫਰ ਰੈਮੋ ਡੀਸੂਜ਼ਾ ਨੂੰ ਹਾਰਟ ਅਟੈਕ, ਹਸਪਤਾਲ ਦਾਖਲ
ਏਬੀਪੀ ਸਾਂਝਾ | 11 Dec 2020 04:48 PM (IST)
ਮਸ਼ਹੂਰ ਡਾਂਸਰ ਤੇ ਕੋਰੀਓਗ੍ਰਾਫਰ ਰੈਮੋ ਡੀਸੂਜ਼ਾ ਨੂੰ ਦਿਲ ਦਾ ਦੌਰਾ ਪਿਆ ਹੈ। ਉਨ੍ਹਾਂ ਨੂੰ ਮੁੰਬਈ ਦੇ ਕੋਕੀਲਾਬੇਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਰੈਮੋ ਡੀਸੂਜ਼ਾ ਭਾਰਤੀ ਕੋਰੀਓਗ੍ਰਾਫਰ ਤੇ ਨਿਰਦੇਸ਼ਕ ਹੈ।
ਮੁੰਬਈ: ਮਸ਼ਹੂਰ ਡਾਂਸਰ ਤੇ ਮਸ਼ਹੂਰ ਕੋਰੀਓਗ੍ਰਾਫਰ ਰੈਮੋ ਡੀਸੂਜਾ ਨੂੰ ਦਿਲ ਦੇ ਦੌਰੇ ਦੀ ਜਾਣਕਾਰੀ ਮਿਲ ਰਹੀ ਹੈ। ਉਨ੍ਹਾਂ ਨੂੰ ਗੰਭੀਰ ਹਾਲਤ ਵਿੱਚ ਮੁੰਬਈ ਦੇ ਕੋਕਿਲਾਬੇਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਜਿਵੇਂ ਹੀ ਇਹ ਖ਼ਬਰ ਸਾਹਮਣੇ ਆਈ, ਉਨ੍ਹਾਂ ਦੇ ਪ੍ਰਸ਼ੰਸਕਾਂ ਵਿੱਚ ਹਲਚਲ ਮਚ ਗਈ। ਪ੍ਰਸ਼ੰਸਕ ਉਨ੍ਹਾਂ ਦੀ ਸਿਹਤਯਾਬੀ ਲਈ ਅਰਦਾਸ ਕਰ ਰਹੇ ਹਨ। ਜਾਣਕਾਰੀ ਮੁਤਾਬਕ ਰੈਮੋ ਡੀਸੂਜ਼ਾ ਦੀ ਐਨਜੀਓਪਲਾਸਟੀ ਸਰਜਰੀ ਹੋਈ ਹੈ ਤੇ ਉਨ੍ਹਾਂ ਦੀ ਹਾਲਤ ਹੁਣ ਸਥਿਰ ਹੈ। ਰੈਮੋ ਡਿਜੂਜਾ ਆਪਣੇ ਸ਼ਾਨਦਾਰ ਕੋਰੀਓਗ੍ਰਾਫੀ ਲਈ ਜਾਣੇ ਜਾਂਦੇ ਹਨ। ਉਹ 'ਫਾਲਤੂ' ਤੇ 'ਏਬੀਸੀਡੀ' ਵਰਗੀਆਂ ਫਿਲਮਾਂ ਲਈ ਜਾਣਿਆ ਜਾਂਦਾ ਹੈ। ਇਸ ਦੇ ਨਾਲ ਹੀ ਰੈਮੋ ਇੱਕ ਡਾਂਸ ਅਕੈਡਮੀ ਵੀ ਚਲਾਉਂਦਾ ਹੈ ਜਿੱਥੇ ਹਰ ਸਾਲ ਬਹੁਤ ਸਾਰੇ ਨੌਜਵਾਨਾਂ ਨੂੰ ਡਾਂਸ ਸਿਖਾਉਂਦਾ ਹੈ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: